US 'ਚ ਉੱਤਰੀ ਕੈਰੋਲੀਨਾ ਹਾਈਵੇਅ 'ਤੇ ਟਰੈਕਟਰ-ਟ੍ਰੇਲਰ 'ਤੇ ਡਿੱਗਾ ਜਹਾਜ਼, ਮਚੇ ਅੱਗ ਦੇ ਭਾਂਬੜ (ਵੇਖੋ ਤਸਵੀਰਾਂ)
Thursday, Feb 17, 2022 - 10:56 AM (IST)
ਲੈਕਸਿੰਗਟਨ/ਅਮਰੀਕਾ (ਭਾਸ਼ਾ) : ਅਮਰੀਕਾ ਵਿਚ ਉੱਤਰੀ ਕੈਰੋਲੀਨਾ ਦੇ ਹਾਈਵੇਅ ਉੱਤੇ ਬੁੱਧਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਕੇ ਇਕ ਟਰੈਕਟਰ-ਟ੍ਰੇਲਰ 'ਤੇ ਡਿੱਗ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਦੱਸਿਆ ਕਿ 2 ਇੰਜਣਾਂ ਵਾਲਾ ਜਹਾਜ ਬੀਚਕ੍ਰਾਫਟ ਬੈਰਨ ਸ਼ਾਮ 5:35 ਵਜੇ ਲੈਕਸਿੰਗਟਨ ਵਿਚ ਡੇਵਿਡਸਨ ਕਾਉਂਟੀ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਕੇ ਅੰਤਰਰਾਜੀ 85 ਦੱਖਣੀ ਹਾਈਵੇਅ 'ਤੇ ਇਕ ਟਰੈਕਟਰ ਟਰੇਲਰ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ: ਬ੍ਰਾਜ਼ੀਲ 'ਚ ਮੀਂਹ ਬਣਿਆ ਆਫ਼ਤ, 94 ਲੋਕਾਂ ਦੀ ਮੌਤ, ਤਸਵੀਰਾਂ 'ਚ ਵੇਖੋ ਤਬਾਹੀ ਦਾ ਮੰਜ਼ਰ
ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਜਹਾਜ਼ ਹਵਾਈ ਅੱਡੇ ਤੋਂ ਉਡਾਣ ਭਰ ਰਿਹਾ ਸੀ, ਉਦੋਂ ਇਹ ਹੇਠਾਂ ਡਿੱਗ ਗਿਆ ਅਤੇ ਟਰੈਕਟਰ-ਟ੍ਰੇਲਰ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਪਾਇਲਟ ਦੀ ਮੌਤ ਹੋ ਗਈ। ਉਸ ਦੀ ਪਛਾਣ ਅਜੇ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: ਪਾਕਿਸਤਾਨ 'ਚ ਮੁੜ ਫਟਿਆ ਮਹਿੰਗਾਈ ਬੰਬ, 160 ਰੁਪਏ ਲੀਟਰ ਪਹੁੰਚੇ ਪੈਟਰੋਲ ਦੇ ਭਾਅ
FAA ਨੇ ਕਿਹਾ ਕਿ ਉਹ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਸਹਿਯੋਗ ਨਾਲ ਹਾਦਸੇ ਦੀ ਜਾਂਚ ਕਰੇਗਾ। ਅਖਬਾਰਾਂ ਦੀਆਂ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਟਰੈਕਟਰ ਟਰਾਲੇ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਸਿੰਗਾਪੁਰ ਵਿਖੇ ਸਮੁੰਦਰ ’ਚ ਡੁੱਬ ਕੇ ਪੰਜਾਬੀ ਨੌਜਵਾਨ ਦੀ ਮੌਤ