ਵੈਨੇਜ਼ੁਏਲਾ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 6 ਲੋਕਾਂ ਦੀ ਮੌਤ

Thursday, Jun 23, 2022 - 10:01 AM (IST)

ਵੈਨੇਜ਼ੁਏਲਾ 'ਚ ਹਾਦਸਾਗ੍ਰਸਤ ਹੋਇਆ ਜਹਾਜ਼, 6 ਲੋਕਾਂ ਦੀ ਮੌਤ

ਕਾਰਾਕਸ ਸਿਟੀ (ਵਾਰਤਾ): ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਨੇੜੇ ਇਕ ਵਪਾਰਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ  ਛੇ ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਪੋਰਟੋ ਕੈਬੇਲੋ ਤੋਂ ਕਾਰਾਕਸ ਆ ਰਿਹਾ ਇੱਕ ਲੀਅਰਜੇਟ 55 ਸੀ ਬਿਜ਼ਨਸ ਜੈੱਟ ਕ੍ਰਿਸਟੋਬਲ ਰੋਜਸ ਮਿਉਂਸਪੈਲਿਟੀ ਵਿੱਚ ਵੈਲੇਸ ਡੇਲ ਟੂਏ ਖੱਡ ਦੇ ਕੋਲ ਹਾਦਸਾਗ੍ਰਸਤ ਹੋ ਗਿਆ। 

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੂੰ 'ਮਿਜ਼ਾਈਲਾਂ' ਦੇਵੇਗਾ ਅਮਰੀਕਾ, ਵਿਕਰੀ ਨੂੰ ਦਿੱਤੀ ਮਨਜ਼ੂਰੀ

ਜਹਾਜ਼ ਵਿੱਚ ਦੋ ਪਾਇਲਟ ਅਤੇ ਐਸਟੂਡੀਅਨਟੇਸ ਡੇ ਮੈਰੀਡਾ ਫੁੱਟਬਾਲ ਕਲੱਬ ਦੇ ਪ੍ਰਧਾਨ ਕ੍ਰਿਸ਼ਚੀਅਨ ਟੋਨੀ ਸਮੇਤ ਚਾਰ ਯਾਤਰੀ ਸਵਾਰ ਸਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News