ਯਾਤਰੀ ਜਹਾਜ਼ ਹੋਇਆ ਕ੍ਰੈਸ਼, ਕਈ ਲੋਕਾਂ ਦੀ ਮੌਤ

Sunday, Sep 29, 2024 - 10:55 AM (IST)

ਯਾਤਰੀ ਜਹਾਜ਼ ਹੋਇਆ ਕ੍ਰੈਸ਼, ਕਈ ਲੋਕਾਂ ਦੀ ਮੌਤ

ਮੈਂਟਿਓ : ਅਮਰੀਕਾ ਦੇ ਨਾਰਥ ਕੈਰੋਲਾਈਨਾ ਸਥਿਤ ਮੈਂਟਿਓ ਵਿੱਚ ‘ਰਾਈਟ ਬ੍ਰਦਰਸ ਨੈਸ਼ਨਲ ਮੇਮੋਰੀਅਲਜ਼ ਫਰਸਟ ਫਲਾਇਟ ਏਅਰਪੋਰਟ’ 'ਤੇ ਇੱਕ ਇੰਜਨ ਵਾਲਾ ਜਹਾਜ਼ (single-engine plane) ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਨੈਸ਼ਨਲ ਪਾਰਕ ਸਰਵਿਸ  ਨੇ ਇਹ ਜਾਣਕਾਰੀ ਦਿੱਤੀ।
ਨੈਸ਼ਨਲ ਪਾਰਕ ਸਰਵਿਸ ਵਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਾਦਸਾ ਸ਼ਨੀਵਾਰ ਸ਼ਾਮ ਪੰਜ ਵਜੇ ਹੋਇਆ, ਉਸ ਵਕਤ ਜਹਾਜ਼ ਹਵਾਈ ਅੱਡੇ 'ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹਾਦਸੇ ਦੇ ਬਾਅਦ ਜਹਾਜ਼ ਵਿੱਚ ਅੱਗ ਲੱਗ ਗਈ।

ਕਿਲ ਡੇਵਿਲ ਹਿਲਸ ਜਿਲੇ ਦੇ ਦਮਕਲ ਵਿਭਾਗ (fire department) ਅਤੇ ਹੋਰ ਸਥਾਨਕ ਦਮਕਲ ਵਿਭਾਗਾਂ ਨੇ ਅੱਗ ਬੁਝਾਈ। ਬਿਆਨ ਵਿੱਚ ਕਿਹਾ ਗਿਆ ਕਿ ਹਵਾਈ ਅੱਡੇ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ।

ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਇਸ ਘਟਨਾ ਦੀ ਜਾਂਚ ਕਰੇਗਾ, ਅਤੇ ਫੈਡਰਲ ਏਵੀਏਸ਼ਨ ਪ੍ਰਸ਼ਾਸਨ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
 


author

DILSHER

Content Editor

Related News