ਪਿੱਜਾ ਹੱਟ ਦੇ ਸਹਿ ਸੰਸਥਾਪਕ ਫਰੈਂਕ ਕਾਰਨੀ ਦਾ ਦਿਹਾਂਤ, ਕਰਜ਼ਾ ਲੈ ਕੇ ਸ਼ੁਰੂ ਕੀਤਾ ਸੀ ਕਾਰੋਬਾਰ

12/04/2020 9:38:27 AM

ਵਿਚਿਟਾ/ਅਮਰੀਕਾ (ਭਾਸ਼ਾ) : ਅਮਰੀਕਾ ਦੇ ਕੰਸਾਸ ਸੂਬੇ ਦੇ ਵਿਚਿਟਾ ਸ਼ਹਿਰ ਵਿਚ 'ਪਿੱਜਾ ਹੱਟ' ਦੀ ਸ਼ੁਰੁਆਤ ਕਰਣ ਵਾਲੇ ਫਰੈਂਕ ਕਾਰਨੀ ਦਾ ਬੁੱਧਵਾਰ ਨੂੰ ਨਿਮੋਨੀਆ ਨਾਲ ਦਿਹਾਂਤ ਨਿਧਨ ਹੋ ਗਿਆ । ਉਹ 82 ਸਾਲ ਦੇ ਸਨ। ਕਾਰਨੀ ਨੇ ਆਪਣੇ ਭਰਾ ਨਾਲ ਮਿਲ ਕੇ 'ਪਿੱਜਾ ਹੱਟ' ਦੀ ਸ਼ੁਰੂਆਤ ਕੀਤੀ ਸੀ। 'ਵਿਚਿਟਾ ਈਗਲ' ਅਖ਼ਬਾਰ ਦੀ ਖ਼ਬਰ ਅਨੁਸਾਰ ਹਾਲ ਹੀ ਵਿਚ ਕਾਰਨੀ ਕੋਵਿਡ-19 ਤੋਂ ਤੰਦਰੁਸਤ ਹੋਏ ਸਨ ਪਰ ਲੰਬੇ ਸਮੇਂ ਤੋਂ ਉਹ ਅਲਜਾਈਮਰ ਰੋਗ ਨਾਲ ਪੀੜਤ ਸਨ। ਉਨ੍ਹਾਂ ਦੀ ਪਤਨੀ ਅਤੇ ਭਰਾ ਨੇ ਦੱਸਿਆ ਕਿ ਤੜਕੇ ਕਰੀਬ 4:30 ਵਜੇ ਘਰ ਵਿਚ ਉਨ੍ਹਾਂ ਨੇ ਆਖਰੀ ਸਾਹ ਲਿਆ।

ਇਹ ਵੀ ਪੜ੍ਹੋ : ਵਿਰਾਟ ਅਤੇ ਅਨੁਸ਼ਕਾ ਦੀ ਕਮਾਈ ਜਾਣ ਕੇ ਉੱਡ ਜਾਣਗੇ ਹੋਸ਼, ਜਾਣੋ ਕਿੰਨੀ ਹੈ ਦੋਵਾਂ ਦੀ 'ਨੈੱਟਵਰਥ'

ਵਿਚਿਟਾ ਸਟੇਟ ਯੂਨੀਵਰਸਿਟੀ ਵਿਚ ਪੜ੍ਹਾਈ ਦੌਰਾਨ ਸਿਰਫ਼ 19 ਸਾਲ ਦੀ ਉਮਰ ਵਿਚ ਹੀ ਫਰੈਂਕ ਕਾਰਨੀ ਨੇ ਆਪਣੇ 26 ਸਾਲਾ ਭਰਾ ਡੈਨ ਨਾਲ ਮਿਲ ਕੇ ਪਿੱਜਾ ਦਾ ਕਾਰੋਬਾਰ ਸ਼ੁਰੂ ਕੀਤਾ ਸੀ । ਕਾਰੋਬਾਰ ਸ਼ੁਰੂ ਕਰਣ ਲਈ ਉਨ੍ਹਾਂ ਨੇ ਆਪਣੀ ਮਾਂ ਤੋਂ 600 ਡਾਲਰ ਉਧਾਰ ਲਏ ਸਨ। ਕਾਰਨੀ ਨੇ 1992 ਵਿਚ ਵਿਚਿਟਾ ਸੂਬੇ ਵਿਚ ਹੋਏ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਸੀ, 'ਜਦੋਂ ਤੁਸੀਂ ਕਾਲਜ ਵਿਚ ਪੜ੍ਹਾਈ ਦੌਰਾਨ ਕਾਰੋਬਾਰ ਸ਼ੁਰੂ ਕਰਦੇ ਹੋ ਤਾਂ ਤੁਸੀਂ ਇਹ ਨਹੀਂ ਸੋਚਦੇ ਹੋ ਕਿ ਮਾਲੀ ਹਾਲਤ ਕਿਵੇਂ ਦੀ ਹੈ।' ਉਨ੍ਹਾਂ ਕਿਹਾ, 'ਅਸੀਂ ਕਦੇ ਇਹ ਨਹੀਂ ਸੋਚਿਆ ਕਿ ਵ੍ਹਾਈਟ ਹਾਊਸ ਵਿਚ ਕੌਣ ਹੈ ਜਾਂ ਬੇਰੁਜ਼ਗਾਰੀ ਦਰ ਕੀ ਹੈ।'

ਇਹ ਵੀ ਪੜ੍ਹੋ : ਕਿਸਾਨਾਂ ਦੇ ਸਮਰਥਨ 'ਚ ਇਸ ਪੰਜਾਬੀ ਕ੍ਰਿਕਟਰ ਦਾ ਪਰਿਵਾਰ ਵੀ ਪਹੁੰਚਿਆ ਸਿੰਘੂ ਸਰਹੱਦ

ਉਨ੍ਹਾਂ ਕਿਹਾ, 'ਇਕ ਉਦਮੀ ਹਮੇਸ਼ਾ ਇਹੀ ਸੋਚਦਾ ਹੈ ਕਿ ਉਸ ਦੇ ਉਤਪਾਦ ਲਈ ਕੀ ਕੋਈ ਬਾਜ਼ਾਰ ਹੈ? ਕੀ ਮੈਂ ਇਸ ਨੂੰ ਵੇਚ ਸਕਦਾ ਹਾਂ?'  ਸਾਲ 1977 ਵਿਚ ਪੇਪਸੀਕੋ ਕੰਪਨੀ ਨੇ ਪਿੱਜਾ ਹੱਟ ਨੂੰ 30 ਕਰੋੜ ਡਾਲਰ ਵਿਚ ਖ਼ਰੀਦ ਲਿਆ ਸੀ। ਬਾਅਦ ਦੇ ਸਾਲ ਵਿਚ ਉਨ੍ਹਾਂ ਨੇ ਕਈ ਕਾਰੋਬਾਰ ਵਿਚ ਹੱਥ ਅਜਮਾਇਆ ਸੀ।

ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੋਨੇ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ, 1 ਲੱਖ ਤੋਂ ਪਾਰ ਪੁੱਜਾ ਭਾਅ


cherry

Content Editor

Related News