ਚੀਫ ਜਸਟਿਸ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਟੀਐੱਲਪੀ ਨੇਤਾ ਪੀਰ ਜ਼ਹੀਰੁਲ ਹਸਨ ਸ਼ਾਹ ਗ੍ਰਿਫ਼ਤਾਰ
Tuesday, Jul 30, 2024 - 07:29 AM (IST)
ਇਸਲਾਮਾਬਾਦ/ਲਾਹੌਰ, (ਭਾਸ਼ਾ) : ਪਾਕਿਸਤਾਨ ਦੇ ਚੀਫ ਜਸਟਿਸ ਕਾਜ਼ੀ ਫੈਜ਼ ਈਸਾ ਦੀ ਹੱਤਿਆ ਦਾ ਹੁਕਮ ਦੇਣ ਵਾਲੀ ਕੱਟੜਪੰਥੀ ਇਸਲਾਮਿਕ ਪਾਰਟੀ ਦੇ ਉਪ ਮੁਖੀ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਚੀਫ ਜਸਟਿਸ ਦੇ ਉਸ ਫ਼ੈਸਲੇ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ਵਿਚ ਉਨ੍ਹਾਂ ਨੇ ਘੱਟ ਗਿਣਤੀ ਅਹਿਮਦੀਆ ਭਾਈਚਾਰੇ ਦੇ ਇਕ ਵਿਅਕਤੀ ਨੂੰ ਜ਼ਮਾਨਤ ਦਿੱਤੀ ਸੀ, ਜਿਸ 'ਤੇ ਈਸ਼ਨਿੰਦਾ ਦਾ ਸ਼ੱਕ ਹੈ।
ਇਹ ਵੀ ਪੜ੍ਹੋ : ਅਮਰੀਕੀ ਚੋਣਾਂ 2024 : ਕੌਣ ਹੋਵੇਗਾ ਅਗਲਾ ਰਾਸ਼ਟਰਪਤੀ? ਮਸ਼ਹੂਰ ਜੋਤਸ਼ੀ ਐਮੀ ਟ੍ਰਿਪ ਨੇ ਕੀਤੀ ਭਵਿੱਖਬਾਣੀ
ਪੰਜਾਬ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਤਹਿਰੀਕ-ਏ-ਲਬੈਇਕ ਪਾਕਿਸਤਾਨ (ਟੀਐੱਲਪੀ) ਦੇ ਉਪ ਮੁਖੀ ਪੀਰ ਜ਼ਹੀਰੁਲ ਹਸਨ ਸ਼ਾਹ ਨੂੰ ਅੱਤਵਾਦ ਅਤੇ ਹੋਰ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਉਹ ਪੂਰਬੀ ਪੰਜਾਬ ਸੂਬੇ ਦੇ ਓਕਾਰਾ ਸ਼ਹਿਰ ਵਿਚ ਲੁਕਿਆ ਹੋਇਆ ਸੀ। ਮੁਬਾਰਕ ਸਾਨੀ ਮਾਮਲੇ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਖਿਲਾਫ ਲਾਹੌਰ ਪ੍ਰੈੱਸ ਕਲੱਬ ਦੇ ਬਾਹਰ ਆਯੋਜਿਤ ਰੈਲੀ ਦੌਰਾਨ ਉਨ੍ਹਾਂ ਦੇ ਭਾਸ਼ਣ ਲਈ ਐੱਫ.ਆਈ.ਆਰ. ਦਰਜ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰੀ ਕੀਤੀ ਗਈ ਹੈ। ਆਪਣੇ ਭਾਸ਼ਣ ਦੇ ਵਾਇਰਲ ਵੀਡੀਓ ਵਿਚ ਸ਼ਾਹ ਆਪਣੇ ਸਮਰਥਕਾਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਜੋ ਵੀ ਚੀਫ ਜਸਟਿਸ ਈਸਾ ਦਾ ਸਿਰ ਕਲਮ ਕਰੇਗਾ, ਉਹ ਇਕ ਕਰੋੜ ਰੁਪਏ ਦੇਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8