ਪਿੰਕ ਨੇ ਪੀੜਤਾਂ ਦੇ ਲਈ ਦਾਨ ਕੀਤੇ 5 ਲੱਖ ਡਾਲਰ

09/04/2017 1:56:29 AM

ਲਾਂਸ ਏਂਜਲਸ-ਅਮਰੀਕਾ ਦੀ ਗਾਇਕਾ ਪਿੰਕ ਨੇ ਹਾਲ ਹੀ 'ਚ ਆਏੇ ਤੂਫਾਨ ਤੋਂ ਬਾਅਦ ਰਾਹਤ ਕੰਮਾਂ 'ਚ ਸਹਾਇਤਾ ਦੇ ਲਈ 5 ਲੱਖ ਡਾਲਰ ਰੈੱਡ ਕਰਾਸ ਲਈ ਦਾਨ ਕੀਤੇ ਹਨ। ਇੰਟਰਟੇਨਮੈਂਟ ਟੂਨਾਈਟ ਚੈਰੀਟੇਬਲ ਸੰਗਠਨ ਨੇ ਹਿਊਸਟਨ, ਟੈਕਸਾਸ 'ਚ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਰਾਹਤ ਮੁਹਿੰਮ ਚਲਾਈ ਹੈ। ਪਿੰਕ (37) ਨੇ ਇਸ ਮੁਹਿੰਮ ਨੂੰ ਸਮਰਥਨ ਦੇਣ ਲਈ 5 ਲੱਖ ਡਾਲਰ ਦੀ ਰਕਮ ਦਾਨ ਦਿੱਤੀ ਹੈ। ਰੈੱਡ ਕਰਾਸ ਲਾਂਸ ਏਂਜਲਸ ਨੇ ਆਪਣੇ ਟਵਿਟਰ ਅਕਾਊਂਟ 'ਤੇ ਲਿਖਿਆ 'ਹਾਰਵੇ ਤੂਫਾਨ ਦੇ ਰਾਹਤ ਯਤਨਾਂ 'ਚ ਰੈੱਡ ਕਰਾਸ ਨੂੰ 5 ਲੱਖ ਡਾਲਰ ਦੇਣ ਦੇ ਲਈ ਪਿੰਕ ਦਾ ਤਹਿ ਦਿਲ ਤੋਂ ਧੰਨਵਾਦ।''


Related News