ਨੇਪਾਲੀ ਕਾਂਗਰਸ ਨੇ ਸਰਕਾਰ ਦੇ ਗਠਨ ਅਤੇ ਭਵਿੱਖ ਦੀ ਕਾਰਵਾਈ ''ਤੇ ਕੀਤੀ ਚਰਚਾ

Wednesday, Jul 03, 2024 - 05:25 PM (IST)

ਨੇਪਾਲੀ ਕਾਂਗਰਸ ਨੇ ਸਰਕਾਰ ਦੇ ਗਠਨ ਅਤੇ ਭਵਿੱਖ ਦੀ ਕਾਰਵਾਈ ''ਤੇ ਕੀਤੀ ਚਰਚਾ

ਕਾਠਮੰਡੂ (ਭਾਸ਼ਾ): ਨੇਪਾਲੀ ਕਾਂਗਰਸ ਦੀ ਇਕ ਅਹਿਮ ਕਮੇਟੀ ਨੇ ਨੇਪਾਲ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਪਾਰਟੀ ਦੀ ਭਵਿੱਖੀ ਰਣਨੀਤੀ 'ਤੇ ਚਰਚਾ ਕਰਨ ਲਈ ਬੁੱਧਵਾਰ ਨੂੰ ਇਕ ਬੈਠਕ ਕੀਤੀ। ਇਹ ਮੀਟਿੰਗ ਹਿਮਾਲੀਅਨ ਦੇਸ਼ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਵੱਲੋਂ ਨਵੀਂ ਸਰਕਾਰ ਬਣਾਉਣ ਲਈ ਸੀ.ਪੀ.ਐਨ-ਯੂ.ਐਮ.ਐਲ ਨਾਲ ਸੱਤਾ ਵੰਡ ਸਮਝੌਤਾ ਕਰਨ ਤੋਂ ਇੱਕ ਦਿਨ ਬਾਅਦ ਹੋਈ। ਨੇਪਾਲੀ ਕਾਂਗਰਸ ਦੇ ਪ੍ਰਧਾਨ ਸ਼ੇਰ ਬਹਾਦੁਰ ਦੇਉਬਾ ਅਤੇ ਕਮਿਊਨਿਸਟ ਪਾਰਟੀ ਆਫ ਨੇਪਾਲ-ਯੂਨੀਫਾਈਡ ਮਾਰਕਸਵਾਦੀ ਲੈਨਿਨਿਸਟ (CPN-UML) ਦੇ ਪ੍ਰਧਾਨ ਕੇ.ਪੀ. ਸ਼ਰਮਾ ਓਲੀ ਨੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ 'ਪ੍ਰਚੰਡ' ਦੀ ਅਗਵਾਈ ਵਾਲੇ ਸੱਤਾਧਾਰੀ ਗੱਠਜੋੜ ਦੀ ਥਾਂ ਲੈਣ ਲਈ ਨਵੀਂ ਸਰਕਾਰ ਬਣਾਉਣ ਲਈ ਸੋਮਵਾਰ ਰਾਤ ਨੂੰ ਇਕ ਸਮਝੌਤੇ ਨੂੰ ਅੰਤਿਮ ਰੂਪ ਦਿੱਤਾ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀਆਂ ਲਈ ਅਮਰੀਕਾ 'ਚ ਇੰਟਰਨਸ਼ਿਪ ਲੱਭਣ ਲਈ ਨਵਾਂ ਪਲੇਟਫਾਰਮ ਲਾਂਚ

ਪਾਰਟੀ ਪ੍ਰਧਾਨ ਦੇਉਬਾ ਦੇ ਬੁਧਨੀਲਕੰਠਾ ਸਥਿਤ ਰਿਹਾਇਸ਼ ਵਿਚ ਸਵੇਰੇ ਨੌ ਵਜੇ ਸ਼ੁਰੂ ਹੋਈ ਨੇਪਾਲੀ ਕਾਂਗਰਸ ਸੈਂਟਰਲ ਵਰਕ ਪਰਫਾਰਮੈਂਸ ਕਮੇਟੀ ਦੀ ਮੀਟਿੰਗ ਵਿੱਚ ਮੌਜੂਦਾ ਸਿਆਸੀ ਸਥਿਤੀ ਅਤੇ ਪਾਰਟੀ ਦੀ ਭਵਿੱਖੀ ਰਣਨੀਤੀ 'ਤੇ ਚਰਚਾ ਕੀਤੀ ਗਈ। ਸਾਬਕਾ ਵਿਦੇਸ਼ ਮੰਤਰੀ ਨਰਾਇਣ ਪ੍ਰਕਾਸ਼ ਸੌਦ ਨੇ ਕਿਹਾ, "ਮੀਟਿੰਗ ਵਿੱਚ ਦੇਸ਼ ਦੀ ਤਾਜ਼ਾ ਸਿਆਸੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ ਤੇ ਭਵਿੱਖ ਵਿਚ ਚੁੱਕੇ ਜਾਣ ਵਾਲੇ ਕਦਮਾਂ 'ਤੇ ਚਰਚਾ ਕੀਤੀ ਜਾਵੇਗੀ। ਨੇਪਾਲੀ ਕਾਂਗਰਸ ਅਤੇ ਸੀ.ਪੀ.ਐਨ-ਯੂ.ਐਮ.ਐਲ ਵਿਚਕਾਰ ਹੋਏ ਸਮਝੌਤੇ ਵਿੱਚ ਸੰਸਦ ਦੇ ਬਾਕੀ ਤਿੰਨ ਸਾਲਾਂ ਦੇ ਕਾਰਜਕਾਲ ਨੂੰ ਸਾਂਝਾ ਕਰਨਾ, ਮੰਤਰੀ ਅਹੁਦਿਆਂ ਦੀ ਵੰਡ, ਸੂਬਾਈ ਲੀਡਰਸ਼ਿਪ ਦੀਆਂ ਭੂਮਿਕਾਵਾਂ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਰੋਟੇਸ਼ਨ ਅਨੁਸਾਰ ਦੋਵਾਂ ਦਲਾਂ ਨੂੰ ਸੌਂਪਿਆ ਜਾਣਾ ਸ਼ਾਮਲ ਹੈ। ਸਮਝੌਤੇ ਮੁਤਾਬਕ ਸੀ.ਪੀ.ਐਨ-ਯੂ.ਐਮ.ਐਲ ਮੁਖੀ ਓਲੀ ਸੰਸਦ ਦੇ ਬਾਕੀ ਰਹਿੰਦੇ ਕਾਰਜਕਾਲ ਦੇ ਪਹਿਲੇ ਪੜਾਅ ਵਿੱਚ ਸਰਕਾਰ ਦੀ ਅਗਵਾਈ ਕਰਨਗੇ ਬਾਕੀ ਬਚੇ ਹੋਏ ਕਾਰਜਕਾਲ ਲਈ ਦੇਉਬਾ ਪ੍ਰਧਾਨ ਮੰਤਰੀ ਹੋਣਗੇ। ਹਾਲਾਂਕਿ ਸੰਕਟਗ੍ਰਸਤ ਪ੍ਰਧਾਨ ਮੰਤਰੀ ਪ੍ਰਚੰਡ ਨੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਸੰਸਦ ਵਿੱਚ ਭਰੋਸੇ ਦੇ ਵੋਟ ਦਾ ਸਾਹਮਣਾ ਕਰਨਾ ਚਾਹੁੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News