ਜਹਾਜ਼ ''ਚ ਪਾਇਲਟ ਨੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, ਲੋਕਾਂ ਵਜਾਈਆਂ ਤਾੜੀਆਂ

01/03/2018 11:39:21 AM

ਓਕਲਾਹੋਮਾ/ਅਮਰੀਕਾ(ਬਿਊਰੋ)— ਫਲਾਈਟ ਵਿਚ ਟਰੈਵਲ ਕਰਨਾ ਕਿਸੇ ਲਈ ਵੀ ਬੋਰਿੰਗ ਹੋ ਸਕਦਾ ਹੈ ਪਰ ਡੇਟ੍ਰਾਈਟ ਤੋਂ ਓਕਲਾਹੋਮਾ ਸ਼ਹਿਰ ਜਾਣ ਲਈ ਬੈਠੇ ਯਾਤਰੀਆਂ ਨੂੰ ਇਹ ਦ੍ਰਿਸ਼ ਦੇਖ ਕੇ ਕਾਫੀ ਖੁਸ਼ੀ ਹੋਈ, ਜਦੋਂ ਪਾਇਲਟ ਨੇ ਫਲਾਈਟ ਅਟੈਂਡੈਂਟ ਪ੍ਰਮਿਕਾ ਨੂੰ ਪ੍ਰਪੋਜ਼ ਕੀਤਾ। ਪਾਇਲਟ ਵੱਲੋਂ ਪ੍ਰਪੋਜ਼ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਇਨ੍ਹਾਂ ਨੂੰ ਵਧਾਈਆ ਦੇ ਰਹੇ ਹਨ। ਲਾਰੇਨ ਗਿਬਸ ਨੇ ਆਪਣੀ ਫੇਸਬੁੱਕ ਪ੍ਰੋਫਾਈਲ 'ਤੇ 24 ਦਸੰਬਰ ਨੂੰ ਇਕ ਵੀਡੀਓ ਅਤੇ ਖੂਬਸੂਰਤ ਮੁੰਦੀ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਨਾਲ ਲਿਖਿਆ ਸੀ-'ਪਿਛਲੀ ਰਾਤ ਜਹਾਜ਼ ਵਿਚ ਸਾਰੇ ਯਾਤਰੀਆਂ ਸਾਹਮਣੇ ਮੈਂ ਆਪਣੇ ਦੋਸਤ ਨੂੰ ਹਾਂ ਕਿਹਾ।'
ਵੀਡੀਓ ਦੀ ਸ਼ੁਰੂਆਤ ਹੁੰਦੀ ਹੈ ਪਾਇਲਟ ਜਾਨ ਇਮਰਸਨ ਤੋਂ, ਜਿੱਥੇ ਉਹ ਯਾਤਰੀਆਂ ਨੂੰ ਪਹਿਲਾਂ ਫਲਾਈਟ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹਨ। ਫਿਰ ਉਨ੍ਹਾਂ ਨੇ ਯਾਤਰੀਆਂ ਨੂੰ ਕਿਹਾ-'ਅੱਜ ਮੇਰੇ ਅਤੇ ਲਾਰੇਨ ਲਈ ਸਪੇਸ਼ਲ ਦਿਨ ਹੈ। ਇਸ ਦੇ ਨਾਲ ਹੀ ਉਨ੍ਹਾਂ ਅੱਗੇ ਕਿਹਾ-'ਮੈਂ ਚਾਹੁੰਦਾ ਹਾਂ ਕਿ ਲੋਕਾਂ ਨੂੰ ਅੱਜ ਦਾ ਦਿਨ ਹਮੇਸ਼ਾ ਯਾਦ ਰਹੇ। ਮੈਂ ਆਪਣੀ ਲਾਈਫ ਲਾਰੇਨ ਨਾਲ ਬਿਤਾਉਣਾ ਚਾਹੁੰਦਾ ਹਾਂ।' ਇਨ੍ਹਾਂ ਕਹਿ ਕੇ ਜਾਨ ਨੇ ਜੇਬ ਵਿਚੋਂ ਮੁੰਦੀ ਕੱਢੀ ਅਤੇ ਗੋਢਿਆਂ ਭਾਰ ਬੈਠ ਕੇ ਲਾਰੇਨ ਨੂੰ ਪ੍ਰਪੋਜ਼ ਕੀਤਾ। ਜਿਸ ਨੂੰ ਦੇਖ ਕੇ ਲਾਰੇਨ ਖੁਦ ਹੈਰਾਨ ਰਹਿ ਗਈ ਅਤੇ 'ਹਾਂ' ਕਹਿੰਦੇ ਹੋਏ ਜਾਨ ਨੂੰ ਕਿੱਸ ਕੀਤੀ। ਜਿਸ ਤੋਂ ਜਾਨ ਨੇ ਲੋਕਾਂ ਤੋਂ ਪੁੱਛਿਆ-'ਇਨ੍ਹਾਂ ਨੇ ਹਾਂ ਬੋਲਿਆ, ਕੀ ਤੁਸੀਂ ਸੁਣ ਸਕਦੇ ਹੋ।' ਜਿਸ ਤੋਂ ਬਾਅਦ ਕੇਬਿਨ ਵਿਚ ਸਾਰੇ ਤਾੜੀਆਂ ਮਾਰਨ ਲੱਗੇ। ਇਸ ਵੀਡੀਓ ਨੂੰ ਹੁਣ ਤੱਕ ਕਰੀਬ 2 ਲੱਖ ਵਿਊਜ਼ ਮਿਲ ਚੁੱਕੇ ਹਨ। ਕਰੀਬ 4 ਹਜ਼ਾਰ ਲੋਕ ਲਾਈਕ ਕਰ ਚੁੱਕੇ ਹਨ ਅਤੇ ਇਸ ਪੋਸਟ ਨੂੰ 250 ਲੋਕ ਸ਼ੇਅਰ ਕਰ ਚੁੱਕੇ ਹਨ।

 


Related News