Pierre Poilievre ਨੇ ਪਤਨੀ Anaida ਨਾਲ ਪਾਈ ਵੋਟ, ਇਲੈਕਸ਼ਨ ਕੈਨੇਡਾ ਦੀ ਵੋਟਰਾਂ ਨੂੰ ਅਪੀਲ
Tuesday, Apr 29, 2025 - 12:02 AM (IST)

ਵੈੱਬ ਡੈਸਕ : ਕੈਨੇਡਾ ਵਿਚ ਸੰਘੀ ਚੋਣਾਂ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ। ਕੈਨੇਡਾ ਦੇ ਵੱਖ-ਵੱਖ ਇਲਾਕਿਆਂ ਵਿਚ ਵੋਟਿੰਗ ਕਰਨ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਇਸੇ ਵਿਚਾਲੇ ਕੰਜ਼ਰਵੇਟਿਵ ਪਾਰਟੀ ਲੀਡਰ Pierre Poilievre ਆਪਣੀ ਪਤਨੀ Anaida Poilievre ਨਾਲ ਓਨਟਾਰੀਓ ਦੇ ਗ੍ਰੀਲੀ ਪੋਲਿੰਗ ਸਟੇਸ਼ਨ ਉੱਤੇ ਵੋਟ ਕਾਸਟ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵੋਟ ਕਾਸਟ ਕਰਦਿਆਂ ਤਸਵੀਰ ਵੀ ਖਿਚਵਾਈ।
Canada ਚੋਣਾਂ ਤੋਂ ਦੁਨੀਆ ਭਰ ਨੂੰ ਉਮੀਦਾਂ! ਸੁਧਰਨਗੇ ਹਾਲਾਤ ਜਾਂ...
ਇਲੈਕਸ਼ਨ ਕੈਨੇਡਾ ਦੀ ਅਪੀਲ
ਸੰਘੀ ਚੋਣਾਂ ਨੂੰ ਲੈ ਕੇ ਕੈਨੇਡਾ ਦੇ ਲੋਕਾਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵੱਡੀ ਗਿਣਤੀ ਵਿਚ ਪੋਲਿੰਗ ਕੇਂਦਰਾਂ ਉੱਤੇ ਪਹੁੰਚ ਰਹੇ ਹਨ। ਇਸੇ ਵਿਚਾਲੇ ਇਲੈਕਸ਼ਨ ਕੈਨੇਡਾ ਨੇ ਵੀ ਲੋਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਲੈਕਸ਼ਨ ਕੈਨੇਡਾ ਨੇ ਕਿਹਾ ਕਿ ਵੋਟਰਾਂ ਨੂੰ ਪੀਕ ਟਾਈਮਿੰਗ ਤੋਂ ਬਚਣਾ ਚਾਹੀਦਾ ਹੈ ਤੇ ਸੁਵਿਧਾ ਮੁਤਾਬਕ ਵੋਟ ਦੇਣ ਲਈ ਪੋਲਿੰਗ ਕੇਂਦਰਾਂ ਉੱਤੇ ਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਏ।
ਕੈਨੇਡਾ ਚੋਣਾਂ ਦਰਮਿਆਨ ਟਰੰਪ ਦੀ ਮੁੜ 51ਵੇਂ ਰਾਜ ਬਾਰੇ ਟਿੱਪਣੀ, Poilievre ਬੋਲੇ- 'Stay Out'
ਦੋ ਮੁੱਖ ਪਾਰਟੀਆਂ ਵਿਚਾਲੇ ਮੁਕਾਬਲਾ
ਇਨ੍ਹਾਂ ਚੋਣਾਂ ਵਿਚ ਚਾਰ ਮੁੱਖ ਪਾਰਟੀਆਂ ਵਿਚ ਮੁਕਾਬਲਾ ਹੈ ਪਰ ਮੁੱਖ ਮੁਕਾਬਲਾ ਲਿਬਰਲ ਪਾਰਟੀ ਦੇ ਨੇਤਾ ਤੇ PM ਮਾਰਕ ਕਾਰਨੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰੇ ਪੋਇਲੀਵਰੇ ਵਿਚਕਾਰ ਹੈ। ਉਂਝ ਕਾਨੂੰਨ ਅਨੁਸਾਰ ਕੈਨੇਡਾ ਵਿੱਚ ਦੋ ਸੰਘੀ ਚੋਣਾਂ ਵਿਚਕਾਰ ਵੱਧ ਤੋਂ ਵੱਧ ਪੰਜ ਸਾਲ ਦਾ ਅੰਤਰ ਹੋਣਾ ਚਾਹੀਦਾ ਹੈ। ਅਧਿਕਾਰਤ ਤੌਰ 'ਤੇ ਕੈਨੇਡਾ ਵਿੱਚ ਚੋਣਾਂ 20 ਅਕਤੂਬਰ 2025 ਨੂੰ ਹੋਣੀਆਂ ਸਨ। ਪਰ ਹਾਲਾਤ ਅਜਿਹੇ ਹੋ ਗਏ ਕਿ ਇੱਥੇ ਜਲਦੀ ਚੋਣਾਂ ਹੋ ਰਹੀਆਂ ਹਨ।
Canada ਦੇ ਨਵੇਂ PM ਨੂੰ ਕਿੰਨੀ ਮਿਲੇਗੀ ਤਨਖਾਹ? ਹਾਲ 'ਚ ਹੀ ਹੋਇਆ ਹਜ਼ਾਰਾਂ ਡਾਲਰ ਦਾ ਵਾਧਾ
ਕੈਨੇਡਾ ਵਿੱਚ ਇੰਝ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਚੋਣ
ਕੈਨੇਡੀਅਨ ਸੰਘੀ ਚੋਣਾਂ ਵਿੱਚ ਵੋਟਰ ਸਿੱਧੇ ਤੌਰ 'ਤੇ ਪ੍ਰਧਾਨ ਮੰਤਰੀ ਨੂੰ ਵੋਟ ਨਹੀਂ ਪਾਉਂਦੇ। ਉਹ ਸੰਸਦ ਮੈਂਬਰਾਂ ਨੂੰ ਵੋਟ ਦਿੰਦੇ ਹਨ। ਇੱਥੇ "ਫਸਟ-ਪਾਸਟ-ਦੀ-ਪੋਸਟ" ਵਿਧੀ ਲਾਗੂ ਹੈ, ਜਿਸਦਾ ਅਰਥ ਹੈ ਕਿ ਹਰੇਕ ਹਲਕੇ (ਰਾਈਡਿੰਗ) ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਜਿੱਤਦਾ ਹੈ। ਭਾਵੇਂ ਇਸਨੂੰ ਕੁੱਲ ਵੋਟਾਂ ਦਾ ਬਹੁਮਤ (50% ਤੋਂ ਵੱਧ) ਨਾ ਵੀ ਮਿਲੇ। ਕੈਨੇਡਾ ਵਿੱਚ ਸੰਸਦ ਦੇ ਹੇਠਲੇ ਸਦਨ, ਜਿਸਨੂੰ ਹਾਊਸ ਆਫ਼ ਕਾਮਨਜ਼ ਕਿਹਾ ਜਾਂਦਾ ਹੈ, ਵਿੱਚ ਕੁੱਲ 343 ਸੀਟਾਂ ਹਨ। ਹਰੇਕ ਹਲਕੇ ਤੋਂ ਇੱਕ ਸੰਸਦ ਮੈਂਬਰ ਚੁਣਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8