ਹੱਥ ’ਚ ਲੈਪਟਾਪ ਅਤੇ ਕੋਲ ਰੱਖੀ AK-47, ਤਾਲਿਬਾਨ ਦੇ ਸੈਂਟਰਲ ਬੈਂਕ ਦੇ ਮੁਖੀ ਦੀ ਤਸਵੀਰ ਵਾਇਰਲ
Thursday, Sep 09, 2021 - 04:07 PM (IST)
ਕਾਬੁਲ : ਬੀਤੇ ਦਿਨੀਂ ਤਲਿਬਾਨ ਵੱਲੋਂ ਨਵੀਂ ਅਫ਼ਗਾਨ ਸਰਕਾਰ ਦਾ ਐਲਾਨ ਕੀਤਾ ਗਿਆ ਹੈ। ਤਾਲਿਬਾਨ ਨੇ ਅਮਰੀਕਾ ਵਿਚ ਮੋਸਟ ਵਾਂਟੇਡ ਅੱਤਵਾਦੀ ਸਿਰਾਜੁਦੀਨ ਹੱਕਾਨੀ ਨੂੰ ਜਿੱਥੇ ਅਫ਼ਗਾਨਿਸਤਾਨ ਦਾ ਨਵਾਂ ਗ੍ਰਹਿ ਮੰਤਰੀ ਬਣਾਇਆ ਹੈ, ਉਥੇ ਹੀ ਕਾਲੇ ਧੰਨ ਨੂੰ ਸਫ਼ੈਦ ਕਰਨ ਵਾਲੇ ਹਾਜੀ ਮੁਹੰਮਦ ਈਦਰਿਸ ਨੂੰ ਦੇਸ਼ ਦੇ ਸੈਂਟਰਲ ਬੈਂਕ ਦਿ ਅਫ਼ਗਾਨਿਸਤਾਨ ਬੈਂਕ ਦਾ ਮੁਖੀ ਨਿਯੁਕਤ ਕੀਤਾ ਹੈ। ਤਾਲਿਬਾਨੀ ਅੱਤਵਾਦੀਆਂ ਨੇ ਇਸ ਨਿਯੁਕਤੀ ਜ਼ਰੀਏ ਦੇਸ਼ ਦੇ ਬੈਂਕਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਕ ਪੂਰੀ ਤਰ੍ਹਾਂ ਨਾਲ ਸੰਚਾਲਿਤ ਵਿੱਤੀ ਵਿਵਸਥਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਤਾਲਿਬਾਨ ਨੇ ਕੀਤਾ ਵਾਅਦਾ, ਸਰਕਾਰ ’ਚ ਔਰਤਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ
ਇਸ ਦੌਰਾਨ ਹਾਜੀ ਮੁਹੰਮਦ ਈਦਰਿਸ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਬੈਂਕ ਅੰਦਰ ਲੈਪਟਾਪ ’ਤੇ ਹੱਥ ਰੱਖ ਕੇ ਬੈਠੇ ਨਜ਼ਰ ਆ ਰਹੇ ਹਨ ਅਤੇ ਟੇਬਲ ’ਤੇ ਏਕੇ-47 ਵਰਗੀ ਰਾਈਫਲ ਰੱਖੀ ਹੋਈ ਹੈ। ਪਿਛਲੇ ਦਿਨੀਂ ਤਾਲਿਬਾਨ ਦੇ ਬੁਲਾਰੇ ਜਬੀਉਲਾਹ ਮੁਜਾਹਿਦ ਨੇ ਈਦਰਿਸ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਜਬੀਉਲਾਹ ਨੇ ਦੱਸਿਆ ਸੀ ਕਿ ਈਦਰਿਸ ਦੇਸ਼ ਦੇ ਸਿਖ਼ਰ ਬੈਂਕ ਦੇ ਕਾਰਜਕਾਰੀ ਚੀਫ਼ ਹੋਣਗੇ। ਉਸ ਨੇ ਕਿਹਾ ਸੀ ਕਿ ਈਦਰਿਸ ਸਰਕਾਰੀ ਸੰਸਥਾਵਾਂ ਨੂੰ ਸੰਗਠਿਤ ਕਰਨਗੇ, ਬੈਂਕਿੰਗ ਨਾਲ ਜੁੜੇ ਮੁੱਦਿਆਂ ਦਾ ਹੱਲ ਕਰਨਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨਗੇ।
ਇਹ ਵੀ ਪੜ੍ਹੋ: ਤਾਲਿਬਾਨ ਨੇ ਮੋਸਟ ਵਾਂਟੇਡ ਅੱਤਵਾਦੀ ਨੂੰ ਬਣਾਇਆ ਗ੍ਰਹਿ ਮੰਤਰੀ, ਸਿਰ ’ਤੇ ਹੈ 50 ਲੱਖ ਡਾਲਰ ਦਾ ਇਨਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।