ਹੈਰਾਨੀਜਨਕ! ਕੋਰੋਨਾ ਟੀਕਾ ਨਹੀਂ ਲਗਵਾਇਆ ਤਾਂ ਜਾਣਾ ਪਵੇਗਾ ਜੇਲ੍ਹ
Tuesday, Jun 22, 2021 - 03:12 PM (IST)
ਮਨੀਲਾ : ਕੋਰੋਨਾ ਵਾਇਰਸ ਤੋਂ ਬਚਾਅ ਲਈ ਦੁਨੀਆਭਰ ਵਿਚ ਤੇਜ਼ੀ ਨਾਲ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਉਥੇ ਹੀ ਵੱਡੀ ਗਿਣਤੀ ਵਿਚ ਲੋਕ ਵੈਕਸੀਨ ਤੋਂ ਦੁਰੀ ਬਣਾ ਰਹੇ ਹਨ, ਜਿਸ ਦੇ ਚੱਲਦੇ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਨੇ ਆਪਣੇ ਇੱਥੇਂ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਲੋਕ ਵੈਕਸੀਨ ਨਹੀਂ ਲਗਵਾਉਣ ਉਨ੍ਹਾਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਜਾਏਗਾ।
ਇਹ ਵੀ ਪੜ੍ਹੋ: ਨੇਪਾਲ ਦੇ PM ਕੇਪੀ ਸ਼ਰਮਾ ਓਲੀ ਦਾ ਦਾਅਵਾ- ਯੋਗ ਦਾ ਜਨਮ ਨੇਪਾਲ ’ਚ ਹੋਇਆ ਭਾਰਤ ’ਚ ਨਹੀਂ
ਇਕ ਅੰਗ੍ਰੇਜੀ ਅਖ਼ਬਾਰ ’ਚ ਛਪੀ ਖ਼ਬਰ ਮੁਤਾਬਕ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਡਰਿਗੋ ਦੁਤੇਰਤੇ ਨੇ ਕਿਹਾ, ‘ਜੇਕਰ ਤੁਸੀਂ ਇਕ ਅਜਿਹੇ ਵਿਅਕਤੀ ਹੋ, ਜਿਸ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ ਅਤੇ ਕੋਰੋਨਾ ਵਾਇਰਸ ਦੇ ਵਾਹਕ ਹੋ ਤਾਂ ਲੋਕਾਂ ਦੀ ਰੱਖਿਆ ਲਈ ਮੈਨੂੰ ਤੁਹਾਨੂੰ ਜੇਲ੍ਹ ਵਿਚ ਬੰਦ ਕਰਨਾ ਹੋਵੇਗਾ।’ ਉਨ੍ਹਾਂ ਕਿਹਾ ਕਿ ਪਿੰਡ ਦੇ ਨੇਤਾਵਾਂ ਨੂੰ ਉਨ੍ਹਾਂ ਲੋਕਾਂ ਦੀ ਸੂਚੀ ਰੱਖਣੀ ਚਾਹੀਦੀ ਹੈ, ਜਿਨ੍ਹਾਂ ਨੇ ਟੀਕਾਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਰੋਡਰਿਗੋ ਨੇ ਕਿਹਾ, ‘ਇਸ ਸਮੇਂ ਦੇਸ਼ ਇਕ ਗੰਭੀਰ ਸੰਕਟ ਵਿਚ ਹੈ, ਇਸ ਲਈ ਮੈਨੂੰ ਗਲਤ ਨਾ ਸਮਝਿਆ ਜਾਏ। ਪਹਿਲੀ ਲਹਿਰ ਨੇ ਅਸਲ ਵਿਚ ਸੰਸਾਧਨਾਂ ਨੂੰ ਖ਼ਤਮ ਕਰ ਦਿੱਤਾ ਹੈ।’ ਉਨ੍ਹਾਂ ਅੱਗੇ ਕਿਹਾ, ‘ਇਕ ਹੋਰ ਲਹਿਰ ਦੇਸ਼ ਲਈ ਵਿਨਾਸ਼ਕਾਰੀ ਸਾਬਿਤ ਹੋ ਸਕਦੀ ਹੈ। ਇਸ ਲਈ ਜਿੰਨੇ ਸਖ਼ਤ ਹੋਵਾਂਗੇ, ਓਨਾ ਚੰਗਾ ਹੈ।’
ਇਹ ਵੀ ਪੜ੍ਹੋ: WHO ਨੇ ਵਧਾਈ ਚਿੰਤਾ, ਕਿਹਾ- ਭਾਰਤ ’ਚ ਮਿਲੇ ਡੈਲਟਾ ਵੈਰੀਐਂਟ ਖ਼ਿਲਾਫ਼ ਪ੍ਰਭਾਵੀ ਨਹੀਂ ਕੋਰੋਨਾ ਵੈਕਸੀਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।