ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਈ-ਸਿਗਰੇਟ ''ਤੇ ਪਾਬੰਦੀ ਦਾ ਹੁਕਮ ਕੀਤਾ ਜਾਰੀ

Wednesday, Nov 20, 2019 - 01:29 PM (IST)

ਫਿਲਪੀਨਜ਼ ਦੇ ਰਾਸ਼ਟਰਪਤੀ ਨੇ ਈ-ਸਿਗਰੇਟ ''ਤੇ ਪਾਬੰਦੀ ਦਾ ਹੁਕਮ ਕੀਤਾ ਜਾਰੀ

ਮਨੀਲਾ— ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਵਲੋਂ ਈ-ਸਿਗਰੇਟ 'ਤੇ ਪਾਬੰਦੀ ਦਾ ਹੁਕਮ ਜਾਰੀ ਕੀਤਾ ਹੈ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਧਮਕੀ ਵੀ ਦਿੱਤੀ ਹੈ ਕਿ ਜੇਕਰ ਕੋਈ ਵਿਅਕਤੀ ਇਸ ਦੀ ਵਰਤੋਂ ਕਰਦਾ ਫੜਿਆ ਗਿਆ ਤਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਫਿਲਪੀਨਜ਼ 'ਚ ਪਹਿਲਾਂ ਹੀ ਤੰਬਾਕੂਨੋਸ਼ੀ ਸਬੰਧੀ ਸਖਤ ਨਿਯਮ ਹਨ।

ਦੁਤੇਰਤੇ ਅੰਤਰਰਾਸ਼ਟਰੀ ਪੱਧਰ 'ਤੇ ਉਨ੍ਹਾਂ ਦੀ ਮਾਰੂ ਨਸ਼ੀਲੇ ਪਦਾਰਥ ਰੋਕਣ ਸਬੰਧੀ ਕਾਰਵਾਈ ਲਈ ਮਸ਼ਹੂਰ ਹਨ, ਪਰ ਉਨ੍ਹਾਂ ਦੀ ਜਨਤਕ ਤੌਰ 'ਤੇ ਤੰਬਾਕੂਨੋਸ਼ੀ 'ਤੇ ਵਿਆਪਕ ਪਾਬੰਦੀ ਉਨ੍ਹਾਂ ਵਲੋਂ ਕੀਤੇ ਵਾਅਦੇ ਦਾ ਹਿੱਸਾ ਹੈ। ਰਾਸ਼ਟਰਪਤੀ ਨੇ ਮੰਗਲਵਾਰ ਨੂੰ ਦੇਰ ਰਾਤ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਇਲੈਕਟ੍ਰਾਨਿਕ ਸਿਗਰੇਟ ਦੀ ਵਰਤੋਂ ਤੇ ਦਰਾਮਦ 'ਤੇ ਪਾਬੰਦੀ ਲਗਾਈ ਜਾਏਗੀ, ਪਰ ਉਨ੍ਹਾਂ ਨੇ ਇਸ ਲਈ ਸਮਾਂ ਮਿਆਦ ਨਹੀਂ ਦਿੱਤੀ। ਉਨ੍ਹਾਂ ਇਸ ਦੌਰਾਨ ਕਿਹਾ ਕਿ ਮੈਂ ਇਸ ਦੀ ਵਰਤੋਂ ਤੇ ਦਰਾਮਦ 'ਤੇ ਪਾਬੰਦੀ ਲਗਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਹਰ ਕੋਈ ਸੁਣ ਰਿਹਾ ਹੈ। ਕ੍ਰਿਪਾ ਕਰਕੇ ਉਨ੍ਹਾਂ ਨੂੰ ਇਸ 'ਤੇ ਜਵਾਬ ਦਿਓ। ਤੁਹਾਨੂੰ ਪਤਾ ਹੈ ਕਿਉਂ? ਕਿਉਂਕਿ ਇਹ ਜ਼ਹਿਰੀਲੀ ਹੈ। ਹੁਣ ਇਹ ਭਾਫ਼, ਉਹ ਕਹਿੰਦੇ ਹਨ ਕਿ ਇਹ ਇਲੈਕਟ੍ਰਾਨਿਕ ਹੈ, ਮੈਨੂੰ ਇਹ ਨਾ ਦਿਓ ... ਬਿਹਤਰ ਹੈ ਇਸ ਨੂੰ ਰੋਕੋ ਕਿਉਂਕਿ ਜੇ ਤੁਸੀਂ ਕਿਸੇ ਕਮਰੇ 'ਚ ਵੀ ਅਜਿਹਾ ਕਰਦੇ ਹੋ ਤਾਂ ਮੈਂ ਤੁਹਾਡੀ ਗ੍ਰਿਫਤਾਰੀ ਦਾ ਹੁਕਮ ਦੇਵਾਂਗਾ।


author

Baljit Singh

Content Editor

Related News