ਫਿਲੀਪੀਨ ਨੇ ਭਾਰਤ ਤੇ 9 ਹੋਰ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਈ
Saturday, Sep 04, 2021 - 11:27 PM (IST)
            
            ਮਨੀਲਾ-ਫਿਲੀਪੀਨਜ਼ ਨੇ ਭਾਰਤ ਅਤੇ 9 ਹੋਰ ਦੇਸ਼ਾਂ 'ਤੇ ਲਾਈ ਗਈ ਯਾਤਰਾ ਪਾਬੰਦੀ ਨੂੰ ਖਤਮ ਕਰਨ ਦਾ ਸ਼ਨੀਵਾਰ ਨੂੰ ਫੈਸਲਾ ਕੀਤਾ। ਰਾਸ਼ਟਰਪਤੀ ਭਵਨ ਨੇ ਇਹ ਐਲਾਨ ਕੀਤਾ ਹੈ। ਸਮਾਚਾਰ ਪੱਤਰ 'ਦਿ ਮਨੀਲਾ ਟਾਈਮਜ਼' ਨੇ ਆਪਣੀ ਇਕ ਖਬਰ 'ਚ ਕਿਹਾ ਕਿ ਯਾਤਰਾ ਪਾਬੰਦੀ ਹਟਾਉਣ ਦਾ ਐਲਾਨ ਅਜਿਹੇ ਸਮੇਂ ਕੀਤਾ ਗਿਆ ਹੈ ਜਦ ਦੇਸ਼ 'ਚ ਸ਼ੁੱਕਰਵਾਰ ਨੂੰ ਦੂਜੀ ਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਯੂਰਪ 'ਚ ਡੇਢ ਸਾਲ ਬਾਅਦ ਸਕੂਲਾਂ 'ਚ ਪਰਤ ਰਹੇ ਹਨ ਬੱਚੇ
ਦੇਸ਼ 'ਚ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ 20,310 ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਇਨਫੈਕਸ਼ਨ ਦੇ ਮਾਮਲੇ ਵਧ ਕੇ 20 ਕਰੋੜ 40 ਲੱਖ ਹੋ ਗਏ। ਸਮਾਚਾਰ ਪੱਤਰ 'ਚ ਰਾਸ਼ਟਰਪਤੀ ਭਵਨ ਦੇ ਬੁਲਾਰੇ ਹੈਰੀ ਰੋਕਿਊ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਰੋਡ੍ਰਿਗੋ ਦੁਤੇਰਤੇ ਨੇ 6 ਸਤੰਬਰ ਤੋਂ ਭਾਰਤ ਅਤੇ 9 ਹੋਰ ਦੇਸ਼ਾਂ ਤੋਂ ਯਾਤਰਾ ਪਾਬੰਦੀ ਹਟਾਉਣ ਦੇ ਅੰਤਰ-ਏਜੰਸੀ ਕਾਰਜ ਬਲ (ਆਈ.ਏ.ਟੀ.ਐੱਫ.) ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ। ਅਧਿਕਾਰੀ ਨੇ ਕਿਹਾ ਕਿ ਹੋਰ ਦੇਸ਼ਾਂ 'ਚ ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਸੰਯੁਕਤ ਅਰਬ ਅਮੀਰਾਤ, ਓਮਾਨ, ਥਾਈਲੈਂਡ, ਮਲੇਸ਼ੀਆ ਅਤੇ ਇੰਡੋਨੇਸ਼ੀਆ ਸ਼ਾਮਲ ਹੈ।
ਇਹ ਵੀ ਪੜ੍ਹੋ :ਕੋਰੋਨਾ ਮਹਾਮਾਰੀ ਦੌਰਾਨ ਵਜ਼ਨ ਵਧਣ ਨਾਲ ਸ਼ੂਗਰ ਦਾ ਖਤਰਾ ਵਧਿਆ : ਅਧਿਐਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
