ਫਿਲਪੀਨਜ਼ ਦੇ ਟੂਰਿਸਟ ਟਾਪੂ ''ਤੇ ਅੱਤਵਾਦੀ ਹਮਲਾ, 6 ਦੀ ਮੌਤ

04/11/2017 4:56:43 PM

ਮਨੀਲਾ— ਫਿਲਪੀਨਜ਼ ਦੇ ਬੋਹੋਲ ''ਚ ਮਸ਼ਹੂਰ ਟੂਰਿਸਟ ਟਾਪੂ ''ਤੇ ਮੰਗਲਵਾਰ ਨੂੰ ਅਬੂ ਸਯਾਫ ਨਾਂ ਦੇ ਅੱਤਵਾਦੀ ਸਮੂਹ ਦੇ 10 ਸ਼ੱਕੀ ਮੈਂਬਰਾਂ ਨਾਲ ਝੜਪ ਵਿਚ ਫਿਲਪੀਨਜ਼ ਪੁਲਸ ਦੇ ਇਕ ਅਧਿਕਾਰੀ ਸਮੇਤ 6 ਲੋਕ ਮਾਰੇ ਗਏ। ਫਿਲਪੀਨਜ਼ ਫੌਜ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ 6 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 
ਰਾਸ਼ਟਰੀ ਪੁਲਸ ਬੁਲਾਰੇ ਨੇ ਦੱਸਿਆ ਕਿ ਲੜਾਈ ਵਿਚ ਇਕ ਪੁਲਸ ਕਰਮਚਾਰੀ ਦੀ ਮੌਤ ਦੀ ਪੁਸ਼ਟੀ ਹੋਈ ਹੈ। ਫਿਲਪੀਨਜ਼ ਫੌਜ ਮੁਖੀ ਦੇ ਸਟਾਫ ਜਨਰਲ ਨੇ ਇਕ ਬਿਆਨ ਵਿਚ ਦੱਸਿਆ, ''''ਸੁਰੱਖਿਆ ਫੋਰਸ ਦੇ ਜਵਾਨਾਂ ਨੇ ਖਬਰ ਦਿੱਤੀ ਹੈ ਕਿ ਹਥਿਆਰਬੰਦ ਸਮੂਹ ਭਾਰੀ ਸਮਰੱਥਾ ਵਾਲੇ ਹਥਿਆਰਾਂ ਨਾਲ ਪੂਰੀ ਤਰ੍ਹਾਂ ਲੈੱਸ ਸਨ।'''' ਅਬੂ ਸਯਾਫ ਵਲੋਂ ਟੂਰਿਜ਼ਟ ਟਾਪੂ ''ਤੇ ਘੁਸਪੈਠ ਦਾ ਇਹ ਪਹਿਲਾ ਮਾਮਲਾ ਹੋ ਸਕਦਾ ਹੈ, ਜੋ ਕਿ ਫਿਰੌਤੀ ਲਈ ਅਗਵਾ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਹੈ ਅਤੇ ਅਕਸਰ ਵਿਦੇਸ਼ੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ।

Tanu

News Editor

Related News