ਫਿਲੀਪੀਨਜ਼ ਨੇ ਭਾਰਤ ਸਮੇਤ 7 ਦੇਸ਼ਾਂ ਦੇ ਯਾਤਰੀਆਂ ’ਤੇ 15 ਤੱਕ ਲਗਾਈ ਪਾਬੰਦੀ
Wednesday, Jun 02, 2021 - 09:02 AM (IST)
ਮਨੀਲਾ/ਨੇਪੀਤਾ (ਅਨਸ)- ਕੋਰੋਨਾ ਕਾਰਨ ਫਿਲੀਪੀਨਜ਼ ਨੇ ਭਾਰਤ ਸਮੇਤ 7 ਦੇਸ਼ਾਂ ਦੀਆਂ ਯਾਤਰਾ ਪਾਬੰਦੀਆਂ ਨੂੰ 15 ਜੂਨ ਤੱਕ ਵਧਾ ਦਿੱਤਾ ਹੈ, ਜਦਕਿ ਮਿਆਂਮਾਰ ਦੇ ਵਿਦੇਸ਼ ਮੰਤਰਾਲਾ ਨੇ ਜੂਨ ਦੇ ਅਖ਼ੀਰ ਤੱਕ ਸਾਰੇ ਯਾਤਰੀਆਂ ਦੇ ਦਾਖ਼ਲੇ ’ਤੇ ਰੋਕ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ: ਮਾਹਰਾਂ ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਵਾਰ-ਵਾਰ ਆਵੇਗੀ, ਕੋਵਿਡ-26 ਅਤੇ ਕੋਵਿਡ-32 ਦੇ ਵੀ ਚਾਂਸ!
ਫਿਲੀਪੀਨਜ਼ ਦੀ ਸਰਕਾਰ ਨੇ ਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਓਮਾਨ ਅਤੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ’ਤੇ ਰੋਕ ਲਗਾਈ ਹੈ। ਰਾਸ਼ਟਰਪਤੀ ਦੇ ਬੁਲਾਰੇ ਹੈਰੀ ਰੋਕ ਨੇ ਦੱਸਿਆ ਕਿ ਕੋਰੋਨਾ ਦੇ ਖ਼ਿਲਾਫ਼ ਬਣਾਈ ਗਈ ਨੈਸ਼ਨਲ ਟਾਸਕ ਫੋਰਸ ਦੀ ਸਿਫਾਰਿਸ਼ ’ਤੇ ਰਾਸ਼ਟਰਪਤੀ ਰੋਦ੍ਰਿਗੋ ਦੁਤਰਤੇ ਨੇ 7 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਲਗਾਈ ਹੈ।
ਮਿਆਂਮਾਰ ਨੇ 30 ਜੂਨ ਤੱਕ ਸਾਰੇ ਯਾਤਰੀਆਂ ਦੇ ਦਾਖ਼ਲੇ, ਸਾਰੇ ਤਰ੍ਹਾਂ ਦੇ ਵੀਜ਼ਾ ਜਾਰੀ ਕਰਨਾ ਅਤੇ ਵੀਜ਼ਾ ਛੋਟ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਜਾਏਗਾ। ਬਿਆਨ ’ਚ ਕਿਹਾ ਗਿਆ ਹੈ ਕਿ ਡਿਪਲੋਮੈਟਾਂ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਸਮੇਤ ਵਿਦੇਸ਼ੀ ਨਾਗਰਿਕਾਂ, ਜੋ ਤਤਕਾਲ ਅਧਿਕਾਰਕ ਮਿਸ਼ਨ ਅਤੇ ਮਜ਼ਬੂਤ ਕਾਰਨਾ ਤੋਂ ਰਾਹਤ ਅਤੇ ਵਿਸ਼ੇਸ਼ ਉਡਾਣਾਂ ਨਾਲ ਮਿਆਂਮਾਰ ਦੀ ਯਾਤਰਾ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ਾ ਪਾਬੰਦੀਆਂ ਦੇ ਸੰਭਾਵਿਤ ਅਪਵਾਦ ਲਈ ਮਿਆਂਮਾਰ ਮਿਸ਼ਨ ਨਾਲ ਸੰਪਰਕ ਕਰਨ ਲਈ ਕਿਹਾ ਹੈ। ਦੇਸ਼ ’ਚ ਸੋਮਵਾਰ ਨੂੰ 1 ਮੌਤ ਅਤੇ 58 ਨਵੇਂ ਕੋਵਿਡ-19 ਮਾਮਲੇ ਦਰਜ ਕੀਤੇ, ਜਿਸ ਨਾਲ ਕੁਲ ਇਨਫੈਕਟਿਡਾਂ ਦੀ ਗਿਣਤੀ ਵਧਕੇ 143,629 ਹੋ ਗਈ।
ਇਹ ਵੀ ਪੜ੍ਹੋ: WHO ਨੇ ਭਾਰਤ ’ਚ ਪਾਏ ਗਏ ਵਾਇਰਸ ਦੇ ਰੂਪਾਂ ਦਾ ਕੀਤਾ ਨਾਮਕਰਨ, ‘ਕੱਪਾ’ ਅਤੇ ‘ਡੈਲਟਾ’ ਰੱਖਿਆ ਨਾਮ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।