ਫਿਲਪੀਨਜ਼ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 5

10/17/2019 10:58:08 AM

ਮਨੀਲਾ— ਫਿਲਪੀਨਜ਼ 'ਚ ਮੈਗਸੇਸੇ ਤੋਂ ਪੰਜ ਕਿਲੋਮੀਟਰ ਦੀ ਦੂਰੀ 'ਤੇ ਬੁੱਧਵਾਰ ਨੂੰ ਆਏ ਭੂਚਾਲ ਦੇ ਤੇਜ਼ ਝਟਕੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5 ਹੋ ਗਈ ਹੈ। ਤੁਲੁਨਾਨ ਸ਼ਹਿਰ ਦੇ ਮੇਅਰ ਰੂਏਲ ਲਿੰਬੁਨਗਨ ਨੇ ਕਿਹਾ ਕਿ ਦਾਤੂ ਪਗਲਾਸ ਇਲਾਕੇ 'ਚ ਇਕ ਘਰ ਦੇ ਡਿੱਗਣ ਕਾਰਨ 7 ਸਾਲਾ ਬੱਚੀ ਦੀ ਮੌਤ ਹੋ ਗਈ।

ਨੇੜਲੇ ਐਮਲਾਂਗ ਸ਼ਹਿਰ ਦੇ ਉਪ ਮੇਅਰ ਜੋਸੇਲਿਤੋ ਪਿਨੋਲ ਨੇ ਦੱਸਿਆ ਕਿ ਇਸ ਇਲਾਕੇ 'ਚ ਭੂਚਾਲ ਕਾਰਨ ਇਕ ਵਿਅਕਤੀ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਮੈਗਸੇਸੇ ਦੇ ਡਾਵਾਓ ਡੇਲ ਸਰ ਇਲਾਕੇ 'ਚ ਇਕ ਦੋ ਸਾਲਾ ਬੱਚੀ 'ਤੇ ਸਾਮਾਨ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੇ ਇਲਾਵਾ ਇਕ ਘਰ ਜ਼ਮੀਨ ਖਿਸਕਣ ਕਾਰਨ ਡਿੱਗ ਗਿਆ ਜਿਸ ਕਾਰਨ ਅੰਦਰ ਮੌਜੂਦ ਮਾਂ ਅਤੇ ਧੀ ਦੀ ਮੌਤ ਹੋ ਗਈ।

ਰਾਸ਼ਟਰੀ ਆਫਤ ਕੌਂਸਲ ਨੇ ਹਾਲਾਂਕਿ ਅਜੇ ਤਕ ਜ਼ਖਮੀਆਂ ਦੀ ਗਿਣਤੀ ਅਤੇ ਭੂਚਾਲ ਕਾਰਨ ਹੋਏ ਨੁਕਸਾਨ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਹੈ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.7 ਮਾਪੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤ੍ਹਾ ਤੋਂ 10 ਕਿਲੋਮੀਟਰ ਦੀ ਗਹਿਰਾਈ 'ਚ ਸੀ। ਮੈਗਸੇਸੇ ਅਤੇ ਡਾਵਾਓ ਡੇਲ ਸਰ ਸੂਬੇ 'ਚ ਮਲਬਾ ਡਿੱਗਣ ਕਾਰਨ 20 ਲੋਕ ਜ਼ਖਮੀ ਹੋਏ ਹਨ। ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਇਸ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪੁੱਜਾ ਹੈ।


Related News