ਫਿਲੀਪੀਨ 'ਚ ਲੱਗੇ ਭੂਚਾਲ ਦੇ ਝਟਕੇ, 1 ਦੀ ਮੌਤ

12/15/2019 4:04:53 PM

ਮਨੀਲਾ (ਭਾਸ਼ਾ): ਦੱਖਣੀ ਫਿਲੀਪੀਨ ਦੇ ਮਿਨਦਨਾਓ ਟਾਪੂ 'ਤੇ ਐਤਵਾਰ ਨੂੰ 6.9 ਦੀ ਤੀਬਰਤਾ ਦਾ ਭੂਚਾਲ ਆਇਆ। ਭੂ-ਵਿਗਿਆਨੀਆਂ ਨੇ ਦੱਸਿਆ ਕਿ ਭੂਚਾਲ ਉਸੇ ਖੇਤਰ ਵਿਚ ਆਇਆ, ਜਿੱਥੇ ਅਕਤੂਬਰ ਵਿਚ ਭੂਚਾਲ ਦੇ ਕਈ ਸ਼ਕਤੀਸ਼ਾਲੀ ਝਟਕੇ ਮਹਿਸੂਸ ਕੀਤੇ ਗਏ ਸਨ। ਭੂਚਾਲ ਕਾਰਨ ਇਕ 6 ਸਾਲਾ ਕੁੜੀ ਦੀ ਮੌਤ ਹੋ ਗਈ। ਦਾਵੋ ਖੇਤਰ ਵਿਚ ਸਥਾਨਕ ਸਰਕਾਰ ਨੇ ਦੱਸਿਆ ਕਿ ਉਕਤ ਕੁੜੀ ਘਰ ਦੇ ਮਲਬੇ ਹੇਠਾਂ ਦੱਬੀ ਗਈ ਸੀ।

ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਐਤਵਾਰ ਨੂੰ 0611 ਜੀ.ਐੱਮ.ਟੀ. 'ਤੇ 6.9 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਲੱਗਭਗ 20 ਮਿੰਟ ਬਾਅਦ 5 ਦੀ ਤੀਬਰਤਾ ਵਾਲੇ ਭੂਚਾਲ ਦੇ ਕਈ ਝਟਕੇ ਮਹਿਸੂਸ ਕੀਤੇ ਗਏ। ਭੂਚਾਲ 53.0 ਕਿਲੋਮੀਟਰ ਦੀ ਡੂੰਘਾਈ ਦੇ ਨਾਲ ਇਗਨੀਤ ਦੇ ਪੂਰਬ ਵਿਚ ਕੇਂਦਰਿਤ ਸੀ। ਯੂ.ਐੱਸ.ਜੀ.ਐੱਸ. ਨੇ ਕਿਹਾ ਕਿ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। 


Vandana

Content Editor

Related News