ਫਿਲੀਪੀਨਜ਼ ''ਚ ਓਮੀਕਰੋਨ ਸਬ-ਵੇਰੀਐਂਟ ਦੇ 2 ਮਾਮਲੇ ਆਏ ਸਾਹਮਣੇ
Friday, Jun 03, 2022 - 03:59 PM (IST)

ਮਨੀਲਾ (ਏਜੰਸੀ)- ਫਿਲੀਪੀਨ ਦੇ ਸਿਹਤ ਵਿਭਾਗ (DOH) ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਦੇ ਉੱਤਰੀ ਸੂਬੇ ਦੀ ਰਾਜਧਾਨੀ ਵਿਚ ਇਕ ਹੀ ਪਰਿਵਾਰ ਦੇ 2 ਲੋਕ ਕਰੋਨਾ ਵਾਇਰਸ ਮਹਾਮਾਰੀ ਦੇ ਓਮੀਕਰੋਨ ਸਬ-ਵੇਰੀਐਂਟ BA.5 ਨਾਲ ਸੰਕਰਮਿਤ ਪਾਏ ਗਏ ਹਨ।
ਸਿਹਤ ਵਿਭਾਗ ਦੀ ਅੰਡਰ ਸੈਕਟਰੀ ਮਾਰੀਆ ਰੋਸਾਰੀਓ ਵਰਗੇਅਰ ਨੇ ਦੱਸਿਆ ਕਿ BA.5 ਦੇ ਇਹ ਮਾਮਲੇ 15 ਮਈ ਨੂੰ ਪੂਰਨ ਟੀਕਾਕਰਨ ਕਰਾਉਣ ਵਾਲੇ 2 ਵਿਅਕਤੀਆਂ ਦੇ ਨਮੂਨਿਆਂ ਦੀ ਜਾਂਚ ਵਿੱਚ ਪਾਏ ਗਏ ਹਨ। ਕੇਂਦਰੀ ਲੁਜੋਨ ਖੇਤਰ ਵਿੱਚ ਰਹਿਣ ਵਾਲੇ ਲੋਕਾਂ ਲਈ ਕੋਵਿਡ ਟੀਕਾਕਰਨ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਇੱਕ ਆਨਲਾਈਨ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਦੋਵਾਂ ਵਿਅਕਤੀਆਂ ਵਿੱਚ ਹਲਕੀ ਖਾਂਸੀ ਅਤੇ ਜ਼ੁਕਾਮ ਦੇ ਲੱਛਣ ਹਨ। ਸੰਕਰਮਿਤ ਪਾਏ ਜਾਣ ਤੋਂ ਬਾਅਦ ਆਈਸੋਲੇਸ਼ਨ ਵਿੱਚ ਹੈ।