ਫਿਲੀਪੀਨਜ਼ ''ਚ ਕੋਰੋਨਾ ਦੇ 714 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ ਹੋਈ 21340

06/06/2020 3:40:07 PM

ਮਨੀਲਾ (ਵਾਰਤਾ) : ਫਿਲੀਪੀਨਜ਼ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ 714 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਦੇਸ਼ ਵਿਚ ਪੀੜਤਾਂ ਦੀ ਗਿਣਤੀ ਵੱਧ ਕੇ 21340 ਹੋ ਗਈ ਹੈ।

ਸਿਹਤ ਵਿਭਾਗ ਨੇ ਰੋਜ਼ਾਨਾ ਦੇ ਬੁਲੇਟਿਨ ਵਿਚ ਕਿਹਾ ਕਿ 111 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ 4441 ਮਰੀਜ਼ ਬੀਮਾਰੀ ਤੋਂ ਠੀਕ ਹੋ ਚੁੱਕੇ ਹਨ। ਵਿਭਾਗ ਨੇ ਕਿਹਾ ਕਿ ਇਸ ਬੀਮਾਰੀ ਨਾਲ ਹੋਰ 7 ਲੋਕਾਂ ਦੀ ਮੌਤ ਹੋਣ ਨਾਲ ਦੇਸ਼ ਵਿਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 994 ਹੋ ਗਈ ਹੈ। ਵਿਭਾਗ ਮੁਤਾਬਕ ਨਵੇਂ ਮਾਮਲਿਆਂ ਵਿਚ 224 ਮਾਮਲੇ ਮੈਟਰੋ ਮਨੀਲਾ, 171 ਮਾਮਲੇ ਮੱਧ ਫਿਲੀਪੀਨਜ਼ ਦੇ ਵਿਸਾਯਾਸ ਖੇਤਰ ਦੇ ਹਨ ਅਤੇ 299 ਮਾਮਲੇ ਦੇਸ਼ ਵਿਚ ਹੋਰ ਖੇਤਰਾਂ ਦੇ ਹਨ।


cherry

Content Editor

Related News