ਹੁਣ ਫਿਲਪੀਨਜ਼ ਨੇ ਵੀ ਆਪਣੇ ਨਾਗਰਿਕਾਂ ਨੂੰ ਇਰਾਕ ਛੱਡਣ ਦਾ ਦਿੱਤਾ ਆਦੇਸ਼
Wednesday, Jan 08, 2020 - 10:58 AM (IST)

ਮਨੀਲਾ (ਬਿਊਰੋ): ਅਮਰੀਕਾ ਅਤੇ ਭਾਰਤ ਦੇ ਬਾਅਦ ਹੁਣ ਫਿਲਪੀਨਜ਼ ਨੇ ਵੀ ਆਪਣੇ ਨਾਗਰਿਕਾਂ ਨੂੰ ਇਰਾਕ ਅਤੇ ਈਰਾਨ ਛੱਡਣ ਦਾ ਆਦੇਸ਼ ਦਿੱਤਾ ਹੈ। ਫਿਲਪੀਨਜ਼ ਦੇ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ 1600 ਫਿਲਪੀਨਜ਼ ਨਾਗਰਿਕ ਸਿਰਫ ਇਰਾਕ ਵਿਚ ਕੰਮ ਕਰ ਰਹੇ ਹਨ। ਫਿਲਪੀਨਜ਼ ਦੇ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਇਕ ਈਰਾਨੀ ਜਨਰਲ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਮਾਰੇ ਜਾਣ ਦੇ ਬਾਅਦ ਈਰਾਨ ਨੇ ਅਮੀਰੀਕਾ ਫੌਜੀਆਂ 'ਤੇ ਹਮਲਾ ਸ਼ੁਰੂ ਕਰ ਦਿੱਤਾ ਹੈ, ਜਿਸ ਮਗਰੋਂ ਯੁੱਧ ਦੀ ਸਥਿਤੀ ਬਣਦੀ ਜਾ ਰਹੀ ਹੈ।
ਇਸ ਦੇ ਤਹਿਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਵਾਪਸ ਪਰਤਣ ਦਾ ਆਦੇਸ਼ ਦੇ ਦਿੱਤਾ ਹੈ। ਇਕ ਜਾਣਕਾਰੀ ਮੁਤਾਬਕ ਮੱਧ ਪੂਰਬ ਵਿਚ 10 ਲੱਖ ਤੋਂ ਵੱਧ ਫਿਲਪੀਨਜ਼ ਨਾਗਰਿਕ ਰਹਿੰਦੇ ਹਨ ਅਤੇ ਕੰਮ ਕਰਦੇ ਹਨ।