ਫਿਲਪੀਨ ਪੁਲਸ ਨੇ ਚੀਨੀ ਨਾਗਰਿਕਾਂ ਸਣੇ 500 ਤੋਂ ਵਧੇਰੇ ਵਿਦੇਸ਼ੀਆਂ ਨੂੰ ਕੀਤਾ ਗ੍ਰਿਫਤਾਰ

10/10/2019 6:23:01 PM

ਮਨੀਲਾ— ਫਿਲਪੀਨ ਪੁਲਸ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ 500 ਤੋਂ ਵਧੇਰੇ ਵਿਦੇਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਜ਼ਿਆਦਾਤਰ ਚੀਨੀ ਹਨ, ਜੋ ਦੂਰਸੰਚਾਰ ਤੇ ਨਿਵੇਸ਼ ਘੁਟਾਲਿਆਂ 'ਚ ਸ਼ਾਮਲ ਹਨ। ਇਹ ਗ੍ਰਿਫਤਾਰੀ ਇਸ ਸਾਲ ਦੀਆਂ ਸਭ ਤੋਂ ਵੱਡੀਆਂ ਘਟਨਾਵਾਂ 'ਚੋਂ ਇਕ ਹੈ।

ਇਮੀਗ੍ਰੇਸ਼ਨ ਕਮਿਸ਼ਨਰ ਜੇਮ ਮੋਰੇਂਟੇ ਤੇ ਹੋਰ ਅਧਿਕਾਰੀਆਂ ਦਾ ਕਹਿਣਾ ਹੈ ਕਿ 542 ਵਿਦੇਸ਼ੀ, ਜਿਨ੍ਹਾਂ ਨੂੰ ਬੁੱਧਵਾਰ ਰਾਤ ਨੂੰ ਮਨੀਲਾ 'ਚ ਉਨ੍ਹਾਂ ਦੀ ਕੰਪਨੀ ਦੇ ਕੰਪੈਕਸ 'ਚ ਇਕ ਛਾਪੇ ਦੌਰਾਨ ਗ੍ਰਿਫਤਾਰ ਕੀਤਾ ਗਿਆ, ਉਨ੍ਹਾਂ ਦੇ ਕੋਲ ਪਰਮਿਟ ਨਹੀਂ ਸਨ ਤੇ ਉਹ ਜ਼ਿਆਦਾਤਰ ਚੀਨੀ ਲੋਕਾਂ ਨੂੰ ਪੈਸੇ ਦੇ ਲਈ ਬਲੈਕਮੇਲ ਕਰ ਰਹੇ ਸਨ ਜਾਂ ਧੋਖਾ ਦੇ ਰਹੇ ਸਨ। ਪੁਲਸ ਮੇਜਰ ਜਨਰਲ ਗੁਡਲੇਰਮੇ ਲੋਰੇਂਸ ਐਲੀਜਾਰ ਨੇ ਕਿਹਾ ਕਿ ਚੀਨ ਨੇ ਜਾਣਕਾਰੀ ਦਿੱਤੀ, ਜਿਸ ਦੇ ਆਧਾਰ 'ਤੇ 400 ਤੋਂ ਜ਼ਿਆਦਾ ਚੀਨੀ ਤੇ ਮਿਆਂਮਾ, ਵਿਅਤਨਾਮ, ਤਾਇਵਾਨ ਤੇ ਇੰਡੋਨੇਸ਼ੀਆ ਦੇ ਹੋਰ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Baljit Singh

Content Editor

Related News