ਫਿਲੀਪੀਨ ਦੇ ਮੰਤਰੀ ਨੇ ਚੀਨ ਨੂੰ ਕੱਢੀ 'ਗਾਲ', ਕਿਹਾ- ਹੁਣੇ ਖਾਲੀ ਕਰੋ ਸਾਡਾ ਟਾਪੂ

Tuesday, May 04, 2021 - 03:14 AM (IST)

ਫਿਲੀਪੀਨ ਦੇ ਮੰਤਰੀ ਨੇ ਚੀਨ ਨੂੰ ਕੱਢੀ 'ਗਾਲ', ਕਿਹਾ- ਹੁਣੇ ਖਾਲੀ ਕਰੋ ਸਾਡਾ ਟਾਪੂ

ਮਨੀਲਾ - ਦੱਖਣੀ ਚੀਨ ਸਾਗਰ ਵਿਚ ਟਾਪੂ 'ਤੇ ਗੈਰ-ਕਾਨੂੰਨੀ ਕਬਜ਼ੇ ਨੂੰ ਲੈ ਕੇ ਚੀਨ ਅਤੇ ਫਿਲੀਪੀਂਸ ਦਰਮਿਆਨ ਵਿਵਾਦ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਹੁਣ ਫਿਲੀਪੀਂਸ ਦੇ ਵਿਦੇਸ਼ ਮੰਤਰੀ ਟੇਡੀ ਲੋਕਸਿਨ ਜੂਨੀਅਨ ਨੇ ਟਵਿੱਟਰ 'ਤੇ ਕੂਟਨੀਤਕ ਆਚਰਨ ਨੂੰ ਭੁੱਲਦੇ ਹੋਏ ਸਿੱਧਾ ਚੀਨ ਨੂੰ ਗਾਲ ਕੱਢ ਦਿੱਤੀ ਹੈ। ਉਨ੍ਹਾਂ ਨੇ ਚੀਨ 'ਤੇ ਦੋਸਤੀ ਨਾ ਨਿਭਾਉਣ ਦਾ ਦੋਸ਼ ਲਾਉਂਦੇ ਹੋਏ ਆਖਿਆ ਕਿ ਚੀਨ ਨੂੰ ਤੁਰੰਤ ਟਾਪੂ ਨੂੰ ਛੱਡ ਕੇ ਵਾਪਸ ਪਰਤ ਜਾਣਾ ਚਾਹੀਦਾ ਹੈ। ਕੁਝ ਦਿਨ ਪਹਿਲਾਂ ਹੀ ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਨੇ ਆਖਿਆ ਸੀ ਕਿ ਚੀਨ ਨਾਲ ਜੰਗ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਹੈ।

ਇਹ ਵੀ ਪੜ੍ਹੋ - ਮਮਤਾ ਦੀ ਜਿੱਤ ਨਾਲ ਰੰਗੇ 'ਵਿਦੇਸ਼ੀ ਅਖਬਾਰ', ਬੋਲੇ  - ਕੋਰੋਨਾ ਨੂੰ ਰੋਕਣ 'ਚ ਅਸਫਲ ਰਹੇ PM ਮੋਦੀ  

ਫਿਲੀਪੀਂਸ ਦੀ ਅਪੀਲ ਨੂੰ ਭਾਅ ਨਹੀਂ ਦੇ ਰਿਹਾ ਚੀਨ
ਫਿਲੀਪੀਂਸ ਵਿਦੇਸ਼ ਮੰਤਰਾਲਾ ਨੇ ਸ਼ਨੀਵਾਰ ਚੀਨ ਸਾਹਮਣੇ ਅਪੀਲ ਕੀਤੀ ਸੀ ਕਿ ਸਾਡੇ ਟਾਪੂ 'ਤੇ ਕਬਜ਼ਾ ਕੀਤੇ ਚੀਨੀ ਕੋਸਟਗਾਰਡ ਦੇ ਜਹਾਜ਼ ਫਿਲੀਪੀਂਸ ਦੇ ਜਹਾਜ਼ਾਂ ਨੂੰ ਪਰੇਸ਼ਾਨ ਕਰ ਰਹੇ ਹਨ। ਇਸ ਤੋਂ ਪਹਿਲਾਂ ਹੀ ਫਿਲੀਪੀਂਸ ਨੇ ਘਟੋ-ਘੱਟ ਦਰਜਨਾਂ ਵਾਰ ਚੀਨ ਸਾਹਮਣੇ ਇਸ ਟਾਪੂ 'ਤੇ ਗੈਰ-ਕਾਨੂੰਨੀ ਕਬਜ਼ੇ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ ਪਰ ਹਰ ਵਾਰ ਦੇ ਵਾਂਗ ਚੀਨ ਨੇ ਇਸ 'ਤੇ ਕੋਈ ਧਿਆਨ ਨਹੀਂ ਦਿੱਤਾ। ਚੀਨੀ ਵਿਦੇਸ਼ ਮੰਤਰਾਲਾ ਨੇ ਤਾਂ ਫਿਲੀਪੀਂਸ ਦੇ ਟਾਪੂ ਨੂੰ ਆਪਣੇ ਮੁਲਕ ਦਾ ਹਿੱਸਾ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ - ਨਾਈਜ਼ਰ 'ਚ 16 ਫੌਜੀਆਂ ਦੀ ਹੱਤਿਆ, 2 ਅਗਵਾ

ਚੀਨ 'ਤੇ ਭੜਕੇ ਫਿਲੀਪੀਂਸ ਦੇ ਵਿਦੇਸ਼ ਮੰਤਰੀ
ਫਿਲੀਪੀਂਸ ਦੇ ਵਿਦੇਸ਼ ਮੰਤਰੀ ਟੇਡੀ ਲੋਕਸਿਨ ਜੂਨੀਅਨ ਨੇ ਆਪਣੀ ਨਿੱਜੀ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ ਚੀਨ ਮੇਰੇ ਦੋਸਤ, ਮੈਂ ਇਸ ਨੂੰ ਕਿੰਨੇ ਪਿਆਰ ਨਾਲ ਰੱਖ ਸਕਦਾ ਹਾਂ ? ਮੈਨੂੰ ਦੇਖਣ ਦਿਓ। ਤੁਸੀਂ ਸਾਡੀ ਦੋਸਤਾਂ ਲਈ ਕੀ ਕਰ ਰਹੇ ਹੋ ? ਤੁਸੀਂ ਨਹੀਂ ਇਕੱਲੇ ਅਸੀਂ ਕਰ ਰਹੇ ਹਾਂ।

ਰਾਸ਼ਟਰਪਤੀ ਦੁਤੇਤ੍ਰੇ ਜੰਗ ਨੂੰ ਦੱਸਿਆ ਆਖਰੀ ਵਿਕਲਪ
ਫਿਲੀਪੀਂਸ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤੇਤ੍ਰੇ ਨੇ ਚੀਨ ਤੋਂ ਵੱਧਦੇ ਖਤਰੇ ਨੂੰ ਲੈ ਕੇ ਜੰਗ ਨੂੰ ਇਕੱਲਾ ਉਪਾਅ ਦੱਸਿਆ ਹੈ। ਉਨ੍ਹਾਂ ਆਖਿਆ ਕਿ ਦੱਖਣੀ ਚੀਨ ਸਾਗਰ ਵਿਚ ਚੀਨ ਨਾਲ ਜੰਗ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਦੁਤੇਤ੍ਰੇ ਨੇ ਫਿਲੀਪੀਂਸ ਦੀ ਸਮੁੰਦਰੀ ਫੌਜ ਦੀ ਤਾਇਨਾਤੀ ਦਾ ਐਲਾਨ ਕਰਦੇ ਹੋਏ ਆਖਿਆ ਕਿ ਇਹ ਸੰਘਰਸ਼ ਕਿਸੇ ਖੂਨ-ਖਰਾਬੇ ਤੋਂ ਬਿਨਾਂ ਖਤਮ ਹੋਣ ਵਾਲਾ ਨਹੀਂ ਹੈ। ਉਨ੍ਹਾਂ ਆਖਿਆ ਕਿ ਦੱਖਣੀ ਚੀਨ ਸਾਗਰ ਵਿਚ ਆਪਣੇ ਖੇਤਰ ਨੂੰ ਸਿਰਫ ਸ਼ਕਤੀ ਰਾਹੀਂ ਵਾਪਸ ਲੈ ਸਕਦੇ ਹਨ। ਇਸ ਤੋਂ ਬਿਨਾਂ ਇਸ ਖੇਤਰ ਨੂੰ ਵਾਪਸ ਲੈਣ ਦਾ ਕੋਈ ਦੂਜਾ ਰਾਹ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਇਸ ਹਿੰਸਾ ਦੌਰਾਨ ਅਸੀਂ ਜਿੱਤ ਨਾ ਸਕੀਏ।

ਇਹ ਵੀ ਪੜ੍ਹੋ - ਰੂਸੀ ਮਾਡਲ ਨੇ ਬਾਲੀ 'ਚ ਪਵਿੱਤਰ ਜਵਾਲਾਮੁਖੀ ਉਪਰ ਬਣਾਈ ਪੋਰਨ ਵੀਡੀਓ, ਮਚਿਆ ਹੜਕੰਪ

 

 

 

 


author

Khushdeep Jassi

Content Editor

Related News