ਮਹਿਲਾ ਸਾਥੀ ਦੀ ਅੰਗਰੇਜ਼ੀ ਤੋਂ ਤੰਗ ਵਿਅਕਤੀ ਨੇ ਚੁੱਕਿਆ ਖੌਫਨਾਕ ਕਦਮ

12/6/2019 5:50:39 PM

ਮਨੀਲਾ- ਪੁਲਸ ਨੇ ਵੀਰਵਾਰ ਨੂੰ ਮਿਸਮੀਸ ਓਰੀਏਂਟਲ ਸੂਬੇ ਦੇ ਤਾਲੀਸਯਾਨ ਸ਼ਹਿਰ ਵਿਚ ਇਕ ਮਹਿਲਾ ਦੇ ਕਤਲ ਤੇ ਫਿਰ ਉਸ ਦਾ ਦਿਮਾਗ ਖਾਣ ਦੇ ਦੋਸ਼ ਵਿਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਤਾਲੀਸਯਾਨ ਪੁਲਸ ਮੁਖੀ ਕੈਪਟਨ ਮਰਿਬੈਧ ਰਾਮੋਗਾ ਨੇ ਦੱਸਿਆ ਕਿ 21 ਸਾਲਾ ਲਾਇਡ ਬਗਟੋਂਗ, ਬਾਰੰਗਾਯ ਕੈਸੀਬੋਲ ਦੇ ਨਿਵਾਸੀ ਨੂੰ ਕਤਲ ਵਿਚ ਮੁੱਖ ਸ਼ੱਕੀ ਦੇ ਰੂਪ ਵਿਚ ਗ੍ਰਿਫਤਾਰ ਕੀਤਾ ਗਿਆ ਹੈ।

ਪੁਲਸ ਰਿਪੋਰਟ ਵਿਚ ਦੱਸਿਆ ਗਿਆ ਕਿ ਪੀੜਤਾ ਦਾ ਸਿਰ ਕੱਟ ਦਿੱਤਾ ਗਿਆ ਸੀ ਤੇ ਉਸ ਦੇ ਦੋਵੇਂ ਹੱਥ ਬੰਨ੍ਹੇ ਹੋਏ ਸਨ। ਲਾਸ਼ ਬਾਰੰਗਾਯ ਪੁੰਟਾ ਵਿਚ ਸ਼ੱਕੀ ਦੇ ਘਰ ਤੋਂ ਕਰੀਬ 4 ਕਿਲੋਮੀਟਰ ਦੂਰ ਜ਼ਮੀਨ 'ਤੇ ਮਿਲੀ ਸੀ। ਮਹਿਲਾ ਨੇ ਸਿਰਫ ਜੀਨਸ ਪਹਿਨੀ ਹੋਈ ਸੀ। ਪੁਲਸ ਨੇ ਦੱਸਿਆ ਕਿ ਬਗਟੋਂਗ ਨੂੰ ਕਥਿਤ ਤੌਰ 'ਤੇ ਆਪਣੇ ਘਰ ਤੋਂ ਭੱਜਦੇ ਹੋਏ ਦੇਖਿਆ ਗਿਆ ਸੀ, ਜਦੋਂ ਸਰ-ਕਟੀ ਮਹਿਲਾ ਦੇ ਬਾਰੇ ਲੋਕ ਗੱਲ ਕਰਨ ਲੱਗੇ ਤੇ ਉਹ ਚਰਚਾ ਵਿਚ ਆ ਗਈ।

ਕੈਪਟਨ ਰਾਮੋਗਾ ਨੇ ਕਿਹਾ ਕਿ ਬਗਟੋਂਗ ਨੇ ਇਸ ਕਤਲ ਨੂੰ ਸਵਿਕਾਰ ਕਰ ਲਿਆ ਹੈ। ਬਗਟੋਂਗ ਨੇ ਜਾਂਚ ਅਧਿਕਾਰੀਆਂ ਨੂੰ ਇਹ ਵੀ ਦੱਸਿਆ ਕਿ ਭੁੱਖ ਲੱਗਣ 'ਤੇ ਉਸ ਨੇ ਮਹਿਲਾ ਦੇ ਸਿਰ ਨੂੰ ਖਾ ਲਿਆ। ਉਹਨਾਂ ਨੇ ਕਿਹਾ ਕਿ ਉਸ ਨੇ ਪਕੇ ਹੋਏ ਚਾਵਲ ਦੇ ਨਾਲ ਔਰਤ ਦਾ ਦਿਮਾਗ ਖਾਦਾ ਸੀ। ਕੈਪਟਨ ਰਾਮੋਸਾ ਨੇ ਕਿਹਾ ਕਿ ਸ਼ੱਕੀ ਇਕ ਮਾਨਸਿਕ ਰੋਗੀ ਹੋ ਸਕਦਾ ਹੈ, ਜਿਵੇਂ ਕਿ ਉਸ ਦੇ ਪਛਾਣ ਵਾਲਿਆਂ ਨੇ ਗਵਾਹੀ ਦਿੱਤੀ ਹੈ। ਕੈਪਟਨ ਰਾਮੋਗਾ ਨੇ ਕਿਹਾ ਕਿ ਮਹਿਲਾ ਦੀ ਵੀਰਵਾਰ ਨੂੰ ਹੀ ਹੱਤਿਆ ਕੀਤੀ ਗਈ ਸੀ ਕਿਉਂਕਿ ਅਪਰਾਧ ਵਾਲੀ ਥਾਂ 'ਤੇ ਮਿਲੇ ਖੂਨ ਦੇ ਨਿਸ਼ਾਨ ਅਜੇ ਵੀ ਤਾਜ਼ਾ ਦਿਖ ਰਹੇ ਸਨ।

ਅੰਗਰੇਜ਼ੀ ਸੀ ਕਾਰਨ
ਕੈਪਟਨ ਰਾਮੋਗਾ ਨੇ ਕਿਹਾ ਕਿ ਸ਼ੱਕੀ ਨੇ ਕਿਹਾ ਕਿ ਉਸ ਨੇ ਮਹਿਲਾ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਅੰਗਰੇਜ਼ੀ ਬੋਲ ਰਹੀ ਸੀ। ਸ਼ਾਇਦ ਇਸ ਨਾਲ ਉਹ ਚਿੜ ਰਿਹਾ ਸੀ। ਦੱਸ ਦਈਏ ਕਿ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਖਸ ਨੂੰ ਅੰਗਰੇਜ਼ੀ ਵਿਚ ਪਰੇਸ਼ਾਨੀ ਹੁੰਦੀ ਸੀ ਪਰ ਮਹਿਲਾ ਉਸ ਨਾਲ ਰੋਜ਼ਾਨਾ ਅੰਗਰੇਜ਼ੀ ਵਿਚ ਗੱਲ ਕਰਦੀ ਸੀ। ਘਟਨਾ ਤੋਂ ਪਹਿਲਾਂ ਗਵਾਹਾਂ ਨੇ ਬਗਟੋਂਗ ਤੇ ਮਹਿਲਾ ਨੂੰ ਸੜਕ 'ਤੇ ਇਕੱਠੇ ਘੁੰਮਦੇ ਹੋਏ ਦੇਖਿਆ ਸੀ। ਅਜੇ ਮਹਿਲਾ ਦੀ ਪਛਾਣ ਹੋਣੀ ਬਾਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh