ਯੂਰਪ ''ਚ 18 ਸਾਲ ਤੋਂ ਉਪਰ ਦੇ ਲੋਕਾਂ ਲਈ ਫਾਈਜ਼ਰ ਦੀ ਬੂਸਟਰ ਖੁਰਾਕ ਨੂੰ ਮਿਲੀ ਮਨਜ਼ੂਰੀ
Tuesday, Oct 05, 2021 - 03:22 PM (IST)
ਇੰਟਰਨੈਸ਼ਨਲ ਡੈਸਕ- ਯੂਰਪ 'ਚ ਦਵਾਈਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਨੇ 18 ਸਾਲ ਅਤੇ ਇਸ ਤੋਂ ਉਪਰ ਦੇ ਸਾਰੇ ਲੋਕਾਂ ਦੇ ਲਈ ਫਾਈਜ਼ਰ/ਬਾਇਓਐੱਨਟੇਕ ਟੀਕੇ ਦੀ ਬੂਸਟਰ ਖੁਰਾਕ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਲੋਕਾਂ ਨੂੰ ਕੋਰੋਨਾ ਤੋਂ ਜ਼ਿਆਦਾ ਸੁਰੱਖਿਆ ਮਿਲ ਸਕੇਗੀ। ਇਸ ਤੋਂ ਪਹਿਲੇ ਯੂਰੋਪੀਅਨ ਮੈਡੀਸਿਨ ਏਜੰਸੀ ਨੇ ਕਮਜ਼ੋਰ ਇਮਿਊਨ ਦੇ ਲੋਕਾਂ ਲਈ ਮਾਡਰਨਾ ਅਤੇ ਫਾਈਜ਼ਰ ਦੀਆਂ ਹੋਰ ਖੁਰਾਕਾਂ ਲਈ ਵੀ ਮਨਜ਼ੂਰੀ ਦੇ ਦਿੱਤੀ ਸੀ।
ਸੰਸਥਾ ਨੇ ਦੱਸਿਆ ਕਿ ਫਾਈਜ਼ਰ ਦੀ ਇਹ ਬੂਸਟਰ ਖੁਰਾਕ 18 ਅਤੇ ਉਸ ਤੋਂ ਉਪਰ ਦੇ ਲੋਕਾਂ ਨੂੰ ਕੋਰੋਨਾ ਦੇ ਟੀਕੇ ਦੀ ਦੂਜੀ ਖੁਰਾਕ ਦੇ 6 ਮਹੀਨੇ ਬਾਅਦ ਲਗਾਈ ਜਾਵੇਗੀ। ਇਸ ਨੂੰ ਲਗਾਉਣ ਦਾ ਫੈਸਲਾ ਦੇਸ਼ਾਂ ਦੇ ਸਿਹਤ ਵਿਭਾਗ ਵਲੋਂ ਲਿਆ ਜਾਵੇਗਾ। ਸੰਸਥਾ ਨੇ ਦਵਾਈਆਂ ਦੇ ਜਾਣਕਾਰਾਂ ਨੇ ਦੱਸਿਆ ਕਿ ਡਾਟਾ ਮੁਤਾਬਕ ਬੂਸਟਰ ਖੁਰਾਕ ਲਗਾਉਣ ਤੋਂ ਬਾਅਦ ਲੋਕਾਂ ਦੀ ਐਂਟੀ-ਬਾਡੀ 'ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਹੈ।
ਇਨ੍ਹਾਂ ਖੁਰਾਕਾਂ ਨੂੰ ਲਗਵਾਉਣ ਤੋਂ ਬਾਅਦ ਹੁਣ ਤੱਕ ਕੋਈ ਖਾਸ ਨੁਕਸਾਨ ਵੀ ਦੇਖਣ ਨੂੰ ਨਹੀਂ ਮਿਲੇ ਹਨ ਜੋ ਮਿਲੇ ਉਹ ਵੀ ਕਾਫੀ ਘੱਟ ਹਨ। ਇਸ ਲਈ ਸੰਸਥਾ ਨੇ ਕਮਜ਼ੋਰ ਇਮਿਊਨ ਵਾਲੇ ਲੋਕਾਂ ਲਈ ਇਸ ਬੂਸਟਰ ਖੁਰਾਕ ਨੂੰ ਆਗਿਆ ਦੇ ਦਿੱਤੀ ਹੈ।