'ਫਾਈਜ਼ਰ-ਬਾਇਓਨਟੈੱਕ ਵੈਕਸੀਨ 65 ਤੋਂ ਜ਼ਿਆਦਾ ਉਮਰ ਵਾਲਿਆਂ ਲਈ ਵੀ ਸੁਰੱਖਿਅਤ'

Wednesday, Dec 02, 2020 - 08:54 PM (IST)

'ਫਾਈਜ਼ਰ-ਬਾਇਓਨਟੈੱਕ ਵੈਕਸੀਨ 65 ਤੋਂ ਜ਼ਿਆਦਾ ਉਮਰ ਵਾਲਿਆਂ ਲਈ ਵੀ ਸੁਰੱਖਿਅਤ'

ਲੰਡਨ-ਬ੍ਰਿਟੇਨ ਦੇ ਡਰੱਗ ਰੈਗੂਲੇਟਰ ਨੇ ਬੁੱਧਵਾਰ ਨੂੰ ਕਿਹਾ ਕਿ ਫਾਈਜ਼ਰ/ਬਾਇਓਨਟੈੱਕ ਵੱਲੋਂ ਵਿਕਸਿਤ ਕੋਰੋਨਾ ਵਾਇਰਸ ਵੈਕਸੀਨ 65 ਸਾਲਾਂ ਤੋਂ ਜ਼ਿਆਦਾ ਉਮਰ ਦੇ ਮਰੀਜ਼ਾਂ 'ਚ ਵਰਤੋਂ ਲਈ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਡਰੱਗ ਐਂਡ ਹੈਲਥ ਕੇਅਰ ਪ੍ਰੋਡਕਟ ਰੈਗੂਲੇਟਰ ਏਜੰਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੂਨ ਰਾਈਨ ਨੇ ਇਕ ਸਮਾਚਾਰ ਬ੍ਰੀਫਿੰਗ 'ਚ ਕਿਹਾ ਕਿ ਵੈਕਸੀਨ ਨੂੰ ਇਸ ਦੇ ਪ੍ਰਭਾਵ ਅਤੇ ਸੁਰੱਖਿਆ ਦੀ ਸਖਤ ਸਮੀਖਿਆ ਤੋਂ ਬਾਅਦ ਵੀ ਮਨਜ਼ੂਰੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ-ਟਰੰਪ ਨੇ ਮੁਆਫੀ ਯੋਜਨਾ ਦੀ ਜਾਂਚ ਨੂੰ ਦੱਸਿਆ 'ਫਰਜ਼ੀ ਖਬਰ'

ਇਸ ਦਾ ਪ੍ਰੀਖਣ 65 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਤੇ ਵੀ ਕੀਤਾ ਗਿਆ ਹੈ ਅਤੇ ਇਹ ਉਨ੍ਹਾਂ ਲਈ ਸੁਰੱਖਿਅਤ ਹੈ। ਟੀਕਾਕਰਨ 'ਤੇ ਸੰਯੁਕਤ ਕਮੇਟੀ ਦੇ ਵੀ ਸ਼ੇਨ ਮਿਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਬਿਰਧ ਆਸ਼ਰਮ 'ਚ ਰਹਿ ਰਹੇ ਬਜ਼ੁਰਗਾਂ ਦਾ ਟੀਕਾਕਰਨ ਤਰਜ਼ੀਹ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨਾਲ ਮੌਤ ਦਾ ਖਤਰਾ ਸਭ ਤੋਂ ਜ਼ਿਆਦਾ ਬਜ਼ੁਰਗਾਂ ਨੂੰ ਹੈ ਲਿਹਾਜ਼ਾ ਉਨ੍ਹਾਂ ਦਾ ਟੀਕਾਕਰਨ ਸਭ ਤੋਂ ਪਹਿਲਾਂ ਕੀਤਾ ਜਾਵੇਗਾ। ਬ੍ਰਿਟੇਨ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਵਾਲਾ ਦੁਨੀਆ ਦਾ ਪਹਿਲਾਂ ਦੇਣ ਬ[ਣ ਗਿਆ ਹੈ। ਟੀਕਾਕਰਨ ਅਗਲੇ ਹਫਤੇ ਸ਼ੁਰੂ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:-ਟਰੰਪ ਨੂੰ ਹਰਾ ਦੇਸ਼ ਲਈ ਵਧੀਆ ਕੰਮ ਕੀਤਾ : ਬਾਈਡੇਨ


author

Karan Kumar

Content Editor

Related News