Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ

Thursday, Dec 10, 2020 - 10:29 PM (IST)

Pfizer-BioNTech ਡਾਟਾ ਸੈਂਟਰ 'ਚ ਸਾਈਬਰ ਅਟੈਕ, ਕਈ ਅਹਿਮ ਫਾਈਲਾਂ ਚੋਰੀ

ਬਰਲਿਨ-ਜਰਮਨ ਦੀ ਕੰਪਨੀ ਬਾਇਓਨਟੈੱਕ ਅਤੇ ਅਮਰੀਕਾ ਦੀ ਦਵਾਈ ਕੰਪਨੀ ਫਾਈਜ਼ਰ ਦੇ ਡਾਟਾ ਸੈਂਟਰ 'ਤੇ ਸਾਈਬਰ ਅਟੈਕ ਹੋਇਆ ਹੈ। ਕੰਪਨੀ ਨੇ ਦੱਸਿਆ ਹੈ ਕਿ ਇਸ ਸਾਈਬਰ ਹਮਲੇ 'ਚ ਕੋਰੋਨਾ ਵਾਇਰਸ ਵੈਕਸੀਨ ਨਾਲ ਸੰਬੰਧਿਤ ਫਾਈਲਸ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਐਕਸੈੱਸ ਕੀਤਾ ਗਿਆ ਹੈ। ਕੰਪਨੀ ਨੇ ਬਿਆਨ ਜਾਰੀ ਕਰ ਦੱਸਿਆ ਕਿ ਵੈਕਸੀਨ ਨਾਲ ਜੁੜਿਆ ਸੰਯੁਕਤ ਰਿਸਰਚ ਦਾ ਡਾਟਾ ਯੂਰਪੀਅਨ ਮੈਡੀਸਨ ਏਜੰਸੀ ਦੇ ਸਰਵਰ 'ਤੇ ਮੌਜੂਦ ਸੀ ਅਤੇ ਇਸ 'ਤੇ ਸਾਈਬਰ ਹਮਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ -ਰੂਸ 'ਚ ਇਕ ਦਿਨ 'ਚ ਕੋਰੋਨਾ ਦੇ 27,927 ਨਵੇਂ ਮਾਮਲੇ ਆਏ ਸਾਹਮਣੇ

ਬਿਆਨ 'ਚ ਦੱਸਿਆ ਗਿਆ ਹੈ ਕਿ ਇਸ ਸਾਈਬਰ ਹਮਲੇ ਦੌਰਾਨ 'ਗੈਰ-ਕਾਨੂੰਨੀ ਤੌਰ 'ਤੇ ਵੈਕਸੀਨ ਨਾਲ ਜੁੜੀਆਂ ਫਾਈਲਾਂ ਐਕਸੈੱਸ ਕੀਤੀਆਂ ਗਈਆਂ ਹਨ। ਐਮਸਟਡਰਮ ਦੀ ਏਜੰਸੀ ਨੇ ਆਪਣੀ ਕੋਰੋਨਾ ਵਾਇਰਸ ਵੈਕਸੀਨ ਦੇ ਇਸਤੇਮਾਲ ਲਈ ਯੂਰਪੀਅਨ ਸੰਘ ਦੇ ਮੈਡੀਸਨ ਰੈਗੂਲੇਟਰ (ਈ.ਐੱਮ.ਏ.) ਨੂੰ ਅਪੀਲ ਦਾਇਰ ਕੀਤੀ ਹੈ। ਕੰਪਨੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਦੀ ਵੈਕਸੀਨ 'ਤੇ ਸਾਈਬਰ ਹਮਲਾ ਹੋਇਆ ਹੈ। ਏ.ਐੱਮ.ਏ. ਨੇ ਹਮਲੇ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਇਸ 'ਚ ਕਿਹਾ ਗਿਆ ਹੈ ਕਿ ਈ.ਐੱਮ.ਏ. ਸਰਵਰ 'ਤੇ ਸਟੋਰ ਫਾਈਜ਼ਰ ਅਤੇ ਬਾਇਓਨਟੈੱਕ ਦੀ ਕੋਰੋਨਾ ਵੈਕਸੀਨ, ਬੀ.ਐੱਨ.ਟੀ.162ਬੀ2 ਨਾਲ ਸੰਬੰਧਿਤ ਕੁਝ ਦਸਤਾਵੇਜ਼ ਨੂੰ ਗੈਰ-ਕਾਨੂੰਨੀ ਤੌਰ 'ਤੇ ਐਕਸੈੱਸ ਕੀਤਾ ਗਿਆ ਹੈ।

ਇਹ ਵੀ ਪੜ੍ਹੋ -ਚੀਨੀ ਜਾਸੂਸ ਨਾਲ ਖੁਫੀਆ ਜਾਣਕਾਰੀ ਸਾਂਝੀ ਨਹੀਂ ਕੀਤੀ : ਅਮਰੀਕੀ ਸੰਸਦ ਮੈਂਬਰ

ਉਨ੍ਹਾਂ ਨੇ ਕਿਹਾ ਕਿ ਘਟਨਾ ਨਾਲ ਸੰਬੰਧ 'ਚ ਬਾਇਓਨਟੈੱਕ ਜਾਂ ਫਾਈਜ਼ਰ ਨਾਲ ਜੁੜੇ ਕਿਸੇ ਵੀ ਸਿਸਟਮ 'ਚ ਸੰਨ੍ਹ ਨਹੀਂ ਲੱਗ ਪਾਈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਡਾਟਾ ਦੇ ਐਕਸੈੱਸ ਹੋਣ ਦੇ ਨਤੀਜੇ ਵਜੋਂ ਸਾਡੀ ਸਟੱਡੀ 'ਚ ਸ਼ਾਮਲ ਲੋਕਾਂ ਦੀ ਪਛਾਣ ਕੀਤੀ ਗਈ ਹੈ ਜਾਂ ਨਹੀਂ, ਪਰ ਨਿਸ਼ਾਨੇ 'ਤੇ ਉਹੀ ਸਨ।

ਜਿਨ੍ਹਾਂ ਲੋਕਾਂ 'ਤੇ ਟ੍ਰਾਇਲ ਹੋਇਆ, ਉਨ੍ਹਾਂ ਦਾ ਡਾਟਾ ਚੋਰੀ ਹੋਇਆ
ਕੰਪਨੀਆਂ ਨੇ ਕਿਹਾ ਕਿ ਇਸ ਸਮੇਂ ਅਸੀਂ ਈ.ਐੱਮ.ਏ. ਦੀ ਜਾਂਚ ਨੂੰ ਲੈ ਕੇ ਹੋਰ ਜਾਣਕਾਰੀ ਦਾ ਇੰਤਜ਼ਾਰ ਕਰ ਰਹੇ ਹਾਂ। ਈ.ਐੱਮ.ਏ. ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਸਾਈਬਰ ਹਮਲੇ ਦੀ ਸਮੀਖਿਆ ਲਈ ਸਮੇਂ ਸੀਮਾ 'ਤੇ ਕੋਈ ਪ੍ਰਭਾਵ ਨਹੀਂ ਪਵੇਗਾ। ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਬਣਾਏ ਗਏ ਟੀਕੇ ਨੂੰ ਪਿਛਲੇ ਹਫਤੇ ਬ੍ਰਿਟੇਨ 'ਚ ਅਤੇ ਬੁੱਧਵਾਰ ਨੂੰ ਕੈਨੇਡਾ 'ਚ ਐਮਰਜੈਂਸੀ ਇਸਤੇਮਾਲ ਲਈ ਇਜਾਜ਼ਤ ਮਿਲੀ। ਕੋਰੋਨਾ ਵਾਇਰਸ ਵੈਕਸੀਨ ਦੇ ਡਾਟਾ 'ਤੇ ਪਹਿਲੀ ਵਾਰ ਨਹੀਂ ਹੋਇਆ ਹੈ। ਪਿਛਲੇ ਮਹੀਨੇ ਮਾਈਕ੍ਰੋਸਾਫਟ ਨੇ ਕਿਹਾ ਕਿ ਉਸ ਨੇ ਰੂਸੀ ਅਤੇ ਉੱਤਰ ਕੋਰੀਆਈ ਹੈਕਰਸ ਵੱਲੋਂ ਪ੍ਰਮੁੱਖ ਦਵਾਈ ਕੰਪਨੀਆਂ ਅਤੇ ਵੈਕਸੀਨ ਖੋਜਕਰਤਾਵਾਂ ਤੋਂ ਕੀਮਤੀ ਡਾਟਾ ਚੋਰੀ ਕਰਨ ਦੀਆਂ ਕੋਸ਼ਿਸ਼ਾਂ ਦਾ ਪਤਾ ਲਾਇਆ ਹੈ।

ਇਹ ਵੀ ਪੜ੍ਹੋ -ਅਗਫਾਨਿਸਤਾਨ ਨੂੰ 2021 ਦੇ ਮੱਧ 'ਚ ਮਿਲੇਗੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


author

Karan Kumar

Content Editor

Related News