ਫਾਈਜ਼ਰ ਨੇ 5 ਤੋਂ 11 ਸਾਲ ਦੇ ਸਿਹਤਮੰਦ ਬੱਚਿਆਂ ਲਈ ਕੋਰੋਨਾ ਟੀਕੇ ਦੀ ਬੂਸਟਰ ਖੁਰਾਕ ਸ਼ੁਰੂ ਕਰਨ ਦੀ ਕੀਤੀ ਵਕਾਲਤ
Thursday, Apr 14, 2022 - 07:54 PM (IST)
ਨਿਊਯਾਰਕ-ਫਾਈਜ਼ਰ ਕੰਪਨੀ ਨੇ ਵੀਰਵਾਰ ਨੂੰ ਕਿਹਾ ਕਿ ਉਹ 5 ਤੋਂ 11 ਸਾਲ ਦੇ ਸਿਹਤਮੰਦ ਬੱਚਿਆਂ ਨੂੰ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਖੁਰਾਕ ਦਿੱਤੇ ਜਾਣ ਦੇ ਪੱਖ 'ਚ ਹੈ। ਅਮਰੀਕੀ ਸਿਹਤ ਅਧਿਕਾਰੀ ਪਹਿਲਾਂ ਤੋਂ ਹੀ 12 ਸਾਲ ਅਤੇ ਉਸ ਤੋਂ ਜ਼ਿਆਦ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਨਵੇਂ-ਨਵੇਂ ਵੇਰੀਐਂਟਾਂ ਵਿਰੁੱਧ ਸਭ ਤੋਂ ਵਧੀਆ ਸੁਰੱਖਿਆ ਲਈ ਟੀਕੇ ਦੀ ਇਕ ਬੂਸਟਰ ਖੁਰਾਕ ਪ੍ਰਾਪਤ ਕਰਨ ਦੀ ਅਪੀਲ ਕਰ ਰਹੇ ਹਨ।
ਇਹ ਵੀ ਪੜ੍ਹੋ : ਆਇਰਲੈਂਡ ਦੇ ਵਿਦੇਸ਼ ਮੰਤਰੀ ਗੱਲਬਾਤ ਲਈ ਯੂਕ੍ਰੇਨ ਪਹੁੰਚੇ
ਉਨ੍ਹਾਂ ਨੇ ਹਾਲ 'ਚ 50 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਦੂਜੀ ਬੂਸਟਰ ਖੁਰਾਕ ਦਾ ਵਿਕਲਪ ਦਿੱਤਾ ਹੈ। ਹੁਣ ਫਾਈਜ਼ਰ ਨੇ ਕਿਹਾ ਕਿ ਨਵੇਂ ਅੰਕੜੇ ਦਿਖਾਉਂਦੇ ਹਨ ਕਿ 5 ਸਾਲ ਤੋਂ 11 ਸਾਲ ਦੇ ਸਿਹਤਮੰਦ ਬੱਚੇ ਇਕ ਹੋਰ ਖੁਰਾਕ ਨਾਲ ਲਾਭ ਪ੍ਰਾਪਤ ਕਰ ਸਕਦੇ ਹਨ। ਫਾਈਜ਼ਰ ਅਤੇ ਉਸ ਦੀ ਸਾਂਝੇਦਾਰ ਬਾਇਓਨਟੈੱਕ ਨੇ ਪ੍ਰੈੱਸ ਰਿਲੀਜ਼ 'ਚ ਕਿਹਾ ਕਿ ਇਕ ਛੋਟੇ ਅਧਿਐਨ 'ਚ ਦੋ ਖੁਰਾਕ ਲਵਾ ਚੁੱਕੇ 140 ਬੱਚਿਆਂ ਨੂੰ 6 ਮਹੀਨਿਆਂ ਦੇ ਅੰਤਰਾਲ 'ਚ ਬੂਸਟਰ ਖੁਰਾਕ ਦਿੱਤੀ ਗਈ ਅਤੇ ਖੋਜਕਰਤਾਵਾਂ ਨੇ ਪਾਇਆ ਕਿ ਅੰਦਰੂਨੀ ਖੁਰਾਕ ਨੇ ਬੱਚਿਆਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਰੂਸ 'ਤੇ ਪਾਬੰਦੀਆਂ ਦੀ ਅਣਦੇਖੀ ਕਰਨ ਵਾਲੇ ਦੇਸ਼ਾਂ ਨੂੰ ਭੁਗਤਣੇ ਪੈਣਗੇ ਅੰਜ਼ਾਮ : ਯੇਲੇਨ
ਸੁਤੰਤਰ ਮਾਹਿਰਾਂ ਨੇ ਇਨ੍ਹਾਂ ਅੰਕੜਿਆਂ ਦਾ ਪ੍ਰਕਾਸ਼ਨ ਜਾਂ ਪ੍ਰਮਾਣਿਤ ਨਹੀਂ ਕੀਤਾ ਹੈ। ਫਾਈਜ਼ਰ ਨੇ ਇਸ ਸਰਦੀ ਦੇ ਮੌਮਸ 'ਚ ਓਮੀਕ੍ਰੋਨ ਦੇ ਮਾਮਲੇ ਵਧਣ ਦੌਰਾਨ ਬੱਚਿਆਂ ਦੀ ਬੂਸਟਰ ਖੁਰਾਕ ਦਾ ਪ੍ਰੀਖਣ ਕੀਤਾ ਸੀ। ਅਮਰੀਕਾ 'ਚ ਕੋਰੋਨਾ ਦੇ ਮਾਮਲੇ ਇਸ ਸਮੇਂ ਕਾਫੀ ਘੱਟ ਪੱਧਰ 'ਤੇ ਹਨ, ਉਥੇ ਵਾਇਰਸ ਦੇ ਜ਼ਿਆਦਾ ਇਨਫੈਕਸ਼ਨ ਓਮੀਕ੍ਰੋਨ (ਬੀ.ਏ.2) ਵਰਗੇ ਵੇਰੀਐਂਟ ਸਥਾਨਕ ਪੱਧਰ 'ਤੇ ਅਤੇ ਦੁਨੀਆਭਰ 'ਚ ਪ੍ਰਭਾਵੀ ਬਣ ਗਏ ਹਨ।
ਇਹ ਵੀ ਪੜ੍ਹੋ : ਭਗਵਾਨ ਮਹਾਵੀਰ ਜਯੰਤੀ ’ਤੇ ਅੱਜ ਪੰਜਾਬ ’ਚ ਮੀਟ ਤੇ ਆਂਡੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ