ਪਾਕਿ 'ਚ ਮਹਿੰਗਾਈ ਦੇ ਟੁੱਟੇ ਰਿਕਾਰਡ, ਪਹਿਲੀ ਵਾਰ 150 ਤੋਂ ਪਾਰ ਜਾਵੇਗੀ ਪੈਟਰੋਲ ਦੀ ਕੀਮਤ, ਦੁੱਧ ਵੀ ਹੋਵੇਗਾ ਮਹਿੰਗਾ

Monday, Feb 14, 2022 - 02:39 PM (IST)

ਪਾਕਿ 'ਚ ਮਹਿੰਗਾਈ ਦੇ ਟੁੱਟੇ ਰਿਕਾਰਡ, ਪਹਿਲੀ ਵਾਰ 150 ਤੋਂ ਪਾਰ ਜਾਵੇਗੀ ਪੈਟਰੋਲ ਦੀ ਕੀਮਤ, ਦੁੱਧ ਵੀ ਹੋਵੇਗਾ ਮਹਿੰਗਾ

ਕਰਾਚੀ (ਭਾਸ਼ਾ)- ਪਾਕਿਸਤਾਨ 'ਚ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ ਅਤੇ ਇਸ ਦਾ ਅਸਰ ਉੱਥੋਂ ਦੇ ਲੋਕਾਂ 'ਤੇ ਤੇਜ਼ੀ ਨਾਲ ਪੈ ਰਿਹਾ ਹੈ। ਇਸ ਕੜੀ 'ਚ ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪੈਟਰੋਲ ਦੀ ਕੀਮਤ 150 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ, ਵਧਦੀ ਮਹਿੰਗਾਈ ਦਰਮਿਆਨ ਕਰਾਚੀ ਵਿਚ ਦੁੱਧ ਦੀਆਂ ਕੀਮਤਾਂ 60 ਰੁਪਏ ਪ੍ਰਤੀ ਲੀਟਰ ਤੱਕ ਵਧਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਕਈ ਯੂਰਪੀ ਦੇਸ਼ਾਂ ਨੇ ਲਗਾਈ ਹੈ ਹਿਜਾਬ ’ਤੇ ਪਾਬੰਦੀ

ਡੇਅਰੀ ਐਂਡ ਕੈਟਲ ਫਾਰਮਰਜ਼ ਐਸੋਸੀਏਸ਼ਨ (ਡੀ.ਸੀ.ਐੱਫ.ਏ.) ਦੇ ਪ੍ਰਧਾਨ ਸ਼ਾਕਿਰ ਉਮਰ ਗੁੱਜਰ ਨੇ ਇਮਰਾਨ ਖਾਨ ਨੂੰ ਪੱਤਰ ਲਿਖ ਕੇ ਕਿਹਾ ਕਿ ਜੇਕਰ ਸਰਕਾਰ 17 ਫੀਸਦੀ ਵਿਕਰੀ ਟੈਕਸ ਵਾਪਸ ਨਹੀਂ ਲੈਂਦੀ ਤਾਂ ਕਰਾਚੀ ਵਿਚ ਦੁੱਧ ਦੀਆਂ ਕੀਮਤਾਂ 60 ਰੁਪਏ ਤੱਕ ਵਧ ਸਕਦੀਆਂ ਹਨ। ਕਰਾਚੀ ਵਿਚ ਕਮਿਸ਼ਨਰ ਕਰਾਚੀ ਦੇ ਦਫ਼ਤਰ ਵੱਲੋਂ ਦੁੱਧ ਦੀ ਕੀਮਤ ਪ੍ਰਤੀ ਲੀਟਰ 120 ਰੁਪਏ ਨਿਰਧਾਰਿਤ ਕੀਤੀ ਗਈ ਸੀ, ਜਦਕਿ ਇਸ ਕੀਮਤ ਉਲਟ ਇਸ ਵੇਲੇ ਦੁੱਧ ਕਰਾਚੀ ਵਿਚ 140 ਰੁਪਏ ਵਿਚ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵੈਲੇਨਟਾਈਨ-ਡੇਅ ’ਤੇ ਪਾਕਿ ਦੇ ਕਾਲਜ ਨੇ ਕੁੜੀਆਂ-ਮੁੰਡਿਆਂ ਲਈ ਜਾਰੀ ਕੀਤਾ ਅਜੀਬ ਫ਼ਰਮਾਨ

ਦਿ ਨਿਊਜ਼ ਇੰਟਰਨੈਸ਼ਨਲ ਦੇ ਅਨੁਸਾਰ, ਵਰਤਮਾਨ ਵਿਚ ਦੇਸ਼ ਵਿਚ ਪੈਟਰੋਲ 147.83 ਰੁਪਏ ਪ੍ਰਤੀ ਲੀਟਰ, ਹਾਈ-ਸਪੀਡ ਡੀਜ਼ਲ (HSD) 144.62 ਰੁਪਏ ਅਤੇ ਹਲਕਾ ਡੀਜ਼ਲ ਤੇਲ (LDO) 114.54 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਹਾਦਸੇ 'ਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News