ਹੁਣ ਜੰਗ ਦੇ ਮੈਦਾਨ ''ਚ ਉਤਰਨਗੇ ''ਕੁੱਤੇ'' ! Warhound ਨੇ ਖਿੱਚੀ ਤਿਆਰੀ
Tuesday, Oct 27, 2026 - 11:00 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਡਿਫੈਂਸ ਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਟੈੱਕ ਜਗਤ ਦੇ ਮਸ਼ਹੂਰ ਉੱਦਮੀ Ben Lamm ਅਤੇ Palmer Luckey ਨੇ ਸਾਂਝੇ ਤੌਰ 'ਤੇ ਸਥਾਪਿਤ ਕੀਤੀ ਗਈ ਡਿਫੈਂਸ ਟੈਕਨਾਲੋਜੀ ਕੰਪਨੀ 'ਵਾਰਹਾਊਂਡ' 'ਚ 200 ਮਿਲੀਅਨ ਡਾਲਰ ਦੇ ਸੀਡ ਫੰਡ ਨਾਲ ਆਪਣੀਆਂ ਗਤੀਵਿਧੀਆਂ ਦਾ ਐਲਾਨ ਕੀਤਾ ਹੈ। ਕੰਪਨੀ ਦਾ ਮੁੱਖ ਮਕਸਦ ਅਮਰੀਕੀ ਫੌਜ, ਲਾਅ ਇਨਫੋਰਸਿੰਗ ਏਜੰਸੀਆਂ ਅਤੇ ਐਮਰਜੈਂਸੀ ਰੈਸਕਿਊ ਟੀਮਾਂ ਲਈ ਹਾਈਬ੍ਰਿਡ ਅਤੇ ਆਧੁਨਿਕ ਤਕਨਾਲੋਜੀ ਨਾਲ ਲੈਸ 'ਮਿਲਟਰੀ ਵਰਕਿੰਗ ਡੌਗਜ਼' ਦੀ ਘਰੇਲੂ ਸਪਲਾਈ ਲਾਈਨ ਤਿਆਰ ਕਰਨਾ ਹੈ, ਤਾਂ ਜੋ ਯੂਰਪੀ ਦੇਸ਼ਾਂ 'ਤੇ ਨਿਰਭਰਤਾ ਖਤਮ ਕੀਤੀ ਜਾ ਸਕੇ।
ਅਮਰੀਕੀ ਰੱਖਿਆ ਵਿਭਾਗ ਦੇ ਮਿਲਟਰੀ ਵਰਕਿੰਗ ਡੌਗ ਪ੍ਰੋਗਰਾਮ 'ਚ ਇਸ ਸਮੇਂ 2,200 ਤੋਂ ਵੱਧ ਕੁੱਤਿਆਂ ਦੀਆਂ ਟੀਮਾਂ ਤਾਇਨਾਤ ਹਨ। ਹਾਲਾਂਕਿ, ਅਮਰੀਕਾ ਆਪਣੀ ਲੋੜ ਦੇ 80 ਫ਼ੀਸਦੀ ਤੋਂ ਵੱਧ ਫੌਜੀ ਕੁੱਤੇ ਯੂਰਪ ਤੋਂ ਆਯਾਤ ਕਰਦਾ ਹੈ। ਲਗਭਗ 3 ਸਾਲਾਂ ਦੀ ਸਿਖਲਾਈ ਦੌਰਾਨ 50 ਫ਼ੀਸਦੀ ਤੋਂ ਵੀ ਘੱਟ ਕੁੱਤੇ ਸਰਵਿਸ ਲਈ ਯੋਗ ਪਾਏ ਜਾਂਦੇ ਹਨ। 'ਵਾਰਹਾਊਂਡ' ਇਸ ਵਿਦੇਸ਼ੀ ਨਿਰਭਰਤਾ ਨੂੰ ਪੂਰੀ ਤਰ੍ਹਾਂ ਖਤਮ ਕਰੇਗਾ।
ਇਹ ਵੀ ਪੜ੍ਹੋ- 'ਭਰ ਲਓ ਰਾਸ਼ਨ, ਫ਼ੋਨ-ਪਾਵਰਬੈਂਕ ਵੀ ਕਰ ਲਓ ਫੁੱਲ ਚਾਰਜ..!', ਬ੍ਰਿਟਿਸ਼ ਸਰਕਾਰ ਨੇ ਜਾਰੀ ਕੀਤੀ ਐਡਵਾਈਜ਼ਰੀ
ਇਸ ਆਪਰੇਸ਼ਨ ਦੌਰਾਨ Colossal Biosciences ਕੰਪਨੀ ਦੀ ਐਡਵਾਂਸਡ ਜੈਨੇਟਿਕਸ ਅਤੇ ਕਲੋਨਿੰਗ ਟੈਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ, ਤਾਂ ਜੋ ਕੁੱਤਿਆਂ ਦੀਆਂ ਵਧੇਰੇ ਸਿਹਤਮੰਦ ਅਤੇ ਮਜ਼ਬੂਤ ਨਸਲਾਂ ਤਿਆਰ ਕੀਤੀਆਂ ਜਾ ਸਕਣ, ਜੋ ਮੁਸ਼ਕਲ ਮਿਸ਼ਨਾਂ 'ਚ ਵੀ ਸਹੀ ਤਰ੍ਹਾਂ ਕੰਮ ਕਰ ਸਕਣ। ਇਸ ਤੋਂ ਇਲਾਵਾ 'ਐਂਡੁਰਿਲ' ਦੇ ਆਧੁਨਿਕ ਸਾਈਬਰਨੈਟਿਕ 'ਆਗਮੈਂਟਸ', ਸਾਫਟਵੇਅਰ, ਕੰਨ-ਅੱਖਾਂ ਦੀ ਸੁਰੱਖਿਆ ਲਈ 'ਈਗਲ ਆਈ' ਅਤੇ ਜੰਗ ਦੇ ਮੈਦਾਨ 'ਚ ਸਥਿਤੀ ਨੂੰ ਸਮਝਣ ਵਾਲੇ ਗੇਅਰ ਇਨ੍ਹਾਂ ਕੁੱਤਿਆਂ ਨੂੰ ਸਪਲਾਈ ਕੀਤੇ ਜਾਣਗੇ।
ਇਸ ਪ੍ਰੋਜੈਕਟ 'ਚ ਸਿਕੋਈਆ ਕੈਪੀਟਲ, In-Q-Tel, ਆਰਕ ਇਨਵੈਸਟ, ਫਰੈਂਕਲਿਨ ਟੈਂਪਲਟਨ ਅਤੇ ਲਕਸ ਕੈਪੀਟਲ ਵਰਗੇ ਪ੍ਰਮੁੱਖ ਗਲੋਬਲ ਨਿਵੇਸ਼ਕਾਂ ਨੇ ਨਿਵੇਸ਼ ਕੀਤਾ ਹੈ। ਅਮਰੀਕੀ ਮਰੀਨ ਕਾਰਪੋਰੇਸ਼ਨ ਦੇ ਸਾਬਕਾ ਅਧਿਕਾਰੀ ਅਤੇ ਰੱਖਿਆ ਵਿਭਾਗ ਦੇ ਪਹਿਲੇ ਚੀਫ ਡਾਟਾ ਅਫਸਰ ਡੇਵਿਡ ਸਪਿਰਕ ਨੂੰ ਵਾਰਹਾਊਂਡ ਦਾ ਸੀ.ਈ.ਓ. ਬਣਾਇਆ ਗਿਆ ਹੈ।
ਟੈਕਸਾਸ ਸਥਿਤ ਇਹ ਕੰਪਨੀ 'ਅਮਰੀਕਨ ਹਿਊਮੇਨ ਸੁਸਾਇਟੀ' ਦੀ ਦੇਖ-ਰੇਖ ਹੇਠ ਕੰਮ ਕਰੇਗੀ। ਇਹ ਸੰਸਥਾ ਟ੍ਰੇਨਿੰਗ ਪ੍ਰੋਗਰਾਮਾਂ ਦੀ ਤਸਦੀਕ ਕਰੇਗੀ ਅਤੇ ਰਿਟਾਇਰ ਹੋਣ ਵਾਲੇ ਫੌਜੀ ਕੁੱਤਿਆਂ ਦੀ ਉਨ੍ਹਾਂ ਦੇ ਪੁਰਾਣੇ ਹੈਂਡਲਰਾਂ ਨਾਲ ਮੁੜ-ਮਿਲਾਪ ਅਤੇ ਗੋਦ ਲੈਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰੇਗੀ।
ਇਹ ਵੀ ਪੜ੍ਹੋ- '1,000,000,000 ਡਾਲਰ ਲੈ ਲਓ ਤੇ ਹਮਲੇ ਰੋਕ ਦਿਓ..!', ਮਿਡਲ ਈਸਟ ਦੀ ਜੰਗ 'ਚ ਆਇਆ ਨਵਾਂ ਮੋੜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
