ਬ੍ਰਿਟੇਨ ''ਚ ਪਾਲਤੂ ਕੁੱਤਾ ਹੋਇਆ ਕੋਰੋਨਾ ਇਨਫੈਕਟਿਡ, ਇਨਸਾਨਾਂ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ : ਰਿਪੋਰਟ

Thursday, Nov 11, 2021 - 08:33 PM (IST)

ਬ੍ਰਿਟੇਨ ''ਚ ਪਾਲਤੂ ਕੁੱਤਾ ਹੋਇਆ ਕੋਰੋਨਾ ਇਨਫੈਕਟਿਡ, ਇਨਸਾਨਾਂ ਤੋਂ ਇਨਫੈਕਸ਼ਨ ਫੈਲਣ ਦਾ ਖ਼ਦਸ਼ਾ : ਰਿਪੋਰਟ

ਲੰਡਨ-ਦੁਨੀਆ ਦੇ ਕਈ ਦੇਸ਼ ਹੁਣ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਜੂਝ ਰਹੇ ਹਨ। ਅਜਿਹੇ 'ਚ ਲੋਕਾਂ ਦਾ ਟੀਕਾਕਰਨ ਕਰਕੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਉਣ ਦੀ ਕਵਾਇਦ ਚੱਲ ਰਹੀ ਹੈ। ਇਸ ਦਰਮਿਆਨ ਜਾਨਵਰਾਂ 'ਚ ਵੀ ਕੋਰੋਨਾ ਵਾਇਰਸ ਇਨਫੈਕਸ਼ਨ ਪਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਬ੍ਰਿਟੇਨ 'ਚ ਇਕ ਪਾਲਤੂ ਕੁੱਤੇ 'ਚ ਕੋਰੋਨਾ ਇਨਫੈਕਸ਼ਨ ਮਿਲੀ ਹੈ। ਇਸ ਦੀ ਪੁਸ਼ਟੀ ਬ੍ਰਿਟੇਨ ਦੇ ਚੀਫ ਵੈਟਨਰੀ ਅਫ਼ਸਰ ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕੋਈ ਪ੍ਰਮਾਣ ਉਪਲੱਬਧ ਨਹੀਂ ਹੈ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਪਾਲਤੂ ਜਾਨਵਰਾਂ ਰਾਹੀਂ ਇਨਸਾਨਾਂ 'ਚ ਕੋਰੋਨਾ ਫੈਲ ਸਕਦਾ ਹੈ।

ਇਹ ਵੀ ਪੜ੍ਹੋ : ਵਿਧਾਨ ਸਭਾ 'ਚ CM ਚੰਨੀ ਦਾ ਵੱਡਾ ਦਾਅਵਾ, ਮੁੜ ਸੱਤਾ 'ਚ ਆਵੇਗੀ ਕਾਂਗਰਸ

ਬਿਆਨ ਮੁਤਾਬਕ ਪਾਲਤੂ ਕੁੱਤਾ ਦੇ ਟੈਸਟ ਵੈਬ੍ਰਿਜ ਸਥਿਤ ਐਨਿਮਲ ਐਂਡ ਪਲਾਂਟ ਹੈਲਥ ਏਜੰਸੀ ਲੈਬੋਰਟਰੀ 'ਚ 3 ਨਵੰਬਰ ਨੂੰ ਕੀਤੇ ਗਏ ਸਨ ਤਾਂ ਉਸ ਵੇਲੇ ਉਸ ਦੇ ਕੋਰੋਨਾ ਇਨਫੈਕਟਿਡ ਹੋਣ ਦਾ ਪਤਾ ਚੱਲਿਆ। ਹੁਣ ਉਹ ਘਰ 'ਚ ਠੀਕ ਹੋ ਰਿਹਾ ਹੈ। ਇਸ ਮਾਮਲੇ 'ਚ ਹੁਣ ਤੱਕ ਦੀ ਜਾਂਚ ਮੁਤਾਬਕ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਕੁੱਤੇ ਨੂੰ ਕੋਰੋਨਾ ਇਨਫੈਕਸ਼ਨ ਆਪਣੇ ਮਾਲਕਾਂ ਰਾਹੀਂ ਹੋਵੇਗਾ। ਕਿਉਂਕਿ ਉਨ੍ਹਾਂ ਨੂੰ ਪਹਿਲਾਂ ਕੋਰੋਨਾ ਇਨਫੈਕਸ਼ਨ ਹੋਈ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜਿਸ ਨਾਲ ਇਹ ਸਾਬਤ ਹੋ ਸਕੇ ਕਿ ਇਸ ਪਾਲਤੂ ਕੁੱਤੇ ਨਾਲ ਕੋਰੋਨਾ ਵਾਇਰਸ ਇਨਫੈਕਸ਼ਨ ਉਸ ਦੇ ਮਾਲਕਾਂ ਜਾਂ ਦੂਜੇ ਜਾਨਵਰਾਂ 'ਚ ਫੈਲਿਆ ਹੋਵੇ।

ਇਹ ਵੀ ਪੜ੍ਹੋ : ਲੋਫਵੇਨ ਨੇ ਦਿੱਤਾ ਅਸਤੀਫਾ, ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਲਈ ਰਾਹ ਕੀਤਾ ਪੱਧਰਾ

ਅਸਫ਼ਰ ਦਾ ਕਹਿਣਾ ਹੈ ਕਿ ਕੀਤੇ ਗਏ ਟੈਸਟ 'ਚ ਪਾਲਤੂ ਕੁੱਤੇ ਦੇ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਉਸ ਦੀ ਦੂਜੀ ਬੀਮਾਰੀ ਦਾ ਵੀ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਹੁਣ ਉਸ ਦੀ ਹਾਲਤ ਠੀਕ ਹੈ। ਉਹ ਠੀਕ ਹੋ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਕੁੱਤੇ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਫੈਲੇ। ਉਨ੍ਹਾਂ 'ਚ ਇਸ ਦੇ ਹਲਕੇ ਲੱਛਣ ਹੁੰਦੇ ਹਨ ਅਤੇ ਜਲਦ ਹੀ ਉਹ ਠੀਕ ਹੋ ਜਾਂਦੇ ਹਨ।

ਇਹ ਵੀ ਪੜ੍ਹੋ : BSF ਵਿਰੁੱਧ ਪਾਸ ਹੋਏ ਮਤੇ 'ਤੇ ਚੁੱਘ ਦਾ ਵੱਡਾ ਬਿਆਨ, ਕਿਹਾ- ਪਾਕਿ ਤੇ ISI ਦੀ ਧੁੰਨ 'ਤੇ ਨੱਚ ਰਹੀ ਕਾਂਗਰਸ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News