ਪਰਥ ''ਚ ਇਕਾਂਤਵਾਸ ਨਿਯਮ ਤੋੜਨ ਵਾਲੀ ਡਾਕਟਰ ਨੂੰ ਮਿਲੀ ਜੇਲ੍ਹ ਦੀ ਸਜ਼ਾ

11/09/2020 4:14:39 PM

ਪਰਥ ,(ਜਤਿੰਦਰ ਗਰੇਵਾਲ )- ਪਰਥ 'ਚ ਦੰਦਾਂ ਦੀ ਡਾਕਟਰ ਨਟਾਲੀਆ ਨਾਇਰਨ ਨੂੰ ਇਕਾਂਤਵਾਸ ਨਿਯਮਾਂ ਦੀ ਉਲੰਘਣਾ ਕਰਨ ਅਤੇ ਹੋਰ 41 ਮਰੀਜ਼ਾਂ ਦਾ ਇਲਾਜ ਕਰਨ ਦੇ ਦੋਸ਼ ਹੇਠ ਦੋ ਮਹੀਨਿਆਂ ਦੀ ਤੁਰੰਤ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉਹ ਗਾਹਕਾਂ ਦਾ ਇਲਾਜ ਕਰਨ ਲਈ ਸੱਤ ਜਾਂ ਅੱਠ ਮੌਕਿਆਂ 'ਤੇ ਘਰ ਛੱਡ ਕੇ ਜਾਂਦੀ ਰਹੀ, ਜਦਕਿ ਉਸ ਨੂੰ ਇਕਾਂਤਵਾਸ ਹੋਣ ਲਈ ਕਿਹਾ ਗਿਆ ਸੀ। ਮੈਜਿਸਟ੍ਰੇਟ ਨੇ ਨਇਰਨ ਦੀ ਦਲੀਲ ਨੂੰ ਖਾਰਜ ਕਰ ਦਿੱਤਾ ਕਿ ਉਹ 'ਠੀਕ ਮਹਿਸੂਸ ਕਰ ਰਹੀ ਸੀ'।

ਕਸਬਾ ਜੌਂਡਲਅਪ ਮੈਜਿਸਟ੍ਰੇਟ ਅਦਾਲਤ ਵਿਚ ਸਜ਼ਾ ਸੁਣਦਿਆਂ ਮੈਜਿਸਟਰੇਟ ਮੈਥਿਊ ਵਾਲਟਨ ਨੇ ਨਟਾਲੀਆ ਨਾਇਰਨ ਨੂੰ ਦੱਸਿਆ ਕਿ ਉਸ ਦੀ ਅਪਰਾਧ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਉਹ ਕਮਿਊਨਿਟੀ ਰਾਹੀਂ ਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹੋ ਸਕਦੀ ਸੀ। ਮੈਜਿਸਟਰੇਟ ਵਾਲਟਨ ਨੇ ਕਿਹਾ, “ਅਪਰਾਧੀ ਨੇ ਪੱਛਮੀ ਆਸਟ੍ਰੇਲੀਆਈ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ। ਨਾਇਰਨ 16 ਜੂਨ ਨੂੰ ਸਿਡਨੀ ਜ਼ਰੀਏ ਕੈਨਬਰਾ ਤੋਂ ਪਰਥ ਵਾਪਸ ਪਰਤੀ ਅਤੇ ਜਿਸ ਨੇ ਦੋ ਹਫ਼ਤਿਆਂ ਲਈ ਘਰ ਵਿਚ ਅਲੱਗ ਰਹਿਣਾ ਸੀ।

ਅਦਾਲਤ ਨੇ ਕਿਹਾ ਉਹ ਦੰਦਾਂ ਦੇ ਇਕ ਕਲੀਨਿਕ ਵਿਚ ਕੰਮ ਕਰਨ ਲਈ ਘਰ ਛੱਡ ਕੇ ਜਾਂਦੀ ਰਹੀ ਤੇ ਇਸ ਦੌਰਾਨ ਉਸ ਨੇ 41 ਮਰੀਜ਼ਾਂ ਦਾ ਇਲਾਜ ਕੀਤਾ। ਉਲੰਘਣ ਹੋਣ 'ਤੇ ਉਸ ਦੇ ਘਰ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਹ ਫਿਰ ਦੰਦਾਂ ਦੇ ਕਲੀਨਿਕ ਵਿਚ ਗਈ। ਉਸ ਉੱਤੇ ਐਮਰਜੈਂਸੀ ਪ੍ਰਬੰਧਨ ਐਕਟ ਤਹਿਤ ਨਿਰਦੇਸ਼ਾਂ ਦਾ ਪਾਲਣ ਕਰਨ ਵਿਚ ਅਸਫਲ ਰਹਿਣ ਦੇ ਅੱਠ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ।


Lalita Mam

Content Editor

Related News