ਇਨ੍ਹਾਂ ਹਾਲੀਵੁੱਡ ਅਭਿਨੇਤਰੀਆਂ ਦੀਆਂ ਨਿਊਡ ਫੋਟੋਆਂ ਸ਼ੇਅਰ ਕਰਨ ਵਾਲੇ ਸ਼ਖਸ ਨੂੰ 8 ਮਹੀਨੇ ਦੀ ਜੇਲ

08/31/2018 2:24:01 AM

ਵਾਸ਼ਿੰਗਟਨ — ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੈਨੀਫਰ ਲਾਰੈਂਸ, ਕ੍ਰਿਸਟਨ ਡੰਸਟ, ਕੇਟ ਅਪਟਨ ਸਮੇਤ ਕਈ ਅਦਾਕਾਰਾਂ ਦੀਆਂ ਨਿਊਡ ਤਸਵੀਰਾਂ ਸ਼ੇਅਰ ਕਰਨ ਵਾਲੇ ਵਿਅਕਤੀ ਨੂੰ ਫੈਡਰਲ ਕੋਰਟ ਨੇ 8 ਮਹੀਨੇ ਦੀ ਸਜ਼ਾ ਸੁਣਾਈ ਹੈ। ਫੈਡਰਲ ਅਦਾਲਤ ਨੇ ਦੋਸ਼ੀ ਜਾਰਜ ਗਾਰੋਫਾਨੋ ਨੂੰ 8 ਮਹੀਨੇ ਦੀ ਜੇਲ ਅਤੇ ਉਸ 'ਤੇ 3 ਸਾਲ ਤੱਕ ਨਜ਼ਰ ਰੱਖਣ ਦਾ ਆਦੇਸ਼ ਦਿੱਤਾ। ਨਾਲ ਹੀ ਕੋਰਟ ਨੇ ਆਖਿਆ ਕਿ ਦੋਸ਼ੀ ਨੂੰ 60 ਘੰਟੇ ਤੱਕ ਦੀ ਕਮਿਊੁਨਿਟੀ ਦੀ ਸੇਵਾ ਵੀ ਦੇਣੀ ਹੋਵੇਗੀ।

PunjabKesari


ਮੀਡੀਆ ਰਿਪੋਰਟ ਮੁਤਾਬਕ ਦੋਸ਼ੀ 'ਤੇ ਦੋਸ਼ ਹਨ ਕਿ ਉਸ ਨੇ 200 ਤੋਂ ਜ਼ਿਆਦਾ ਹਾਲੀਵੁੱਡ ਸਿਤਾਰਿਆਂ ਦੇ ਆਈ ਕਲਾਉਡ ਹੈਕ ਕੀਤੇ। 2014 'ਚ ਹੈਕਿੰਗ ਕਾਂਡ 'ਚ ਕੁਲ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਿਨ੍ਹਾਂ 'ਚੋਂ ਇਕ ਜਾਰਜ ਗਾਰੋਫਾਨੋ ਨੂੰ ਕੋਰਟ ਨੇ ਸਜ਼ਾ ਸੁਣਾਈ ਹੈ। ਇਹ ਗੈਂਗ ਸਿਤਾਰਿਆਂ ਦੀ ਨਿੱਜੀ ਅਤੇ ਨਿਊਡ ਫੋਟੋਆਂ ਚੋਰੀ ਕਰਕੇ ਜਨਤਕ ਕਰਦੇ ਸਨ। ਇਸ ਗਿਰੋਹ ਨੇ ਜੈਨੀਫਰ ਲਾਰੈਂਸ, ਕ੍ਰਿਸਟਨ ਡੰਸਟ, ਕੇਟ ਅਪਟਨ ਸਮੇਤ ਕਈ ਸਿਤਾਰਿਆਂ ਦੀਆਂ ਫੋਟੋਆਂ ਚੋਰੀ ਕਰ ਉਨ੍ਹਾਂ ਦਾ ਗਲਤ ਇਸਤੇਮਾਲ ਕੀਤਾ।

PunjabKesari


ਜਾਰਜ ਤੋਂ ਇਲਾਵਾ ਹੋਰ ਤਿੰਨ ਦੋਸ਼ੀਆਂ ਨੂੰ ਪਹਿਲਾਂ ਹੀ ਕੋਰਟ ਸਜ਼ਾ ਸੁਣਾ ਚੁੱਕੀ ਹੈ। ਜਿਨ੍ਹਾਂ ਨੂੰ 9-12 ਮਹੀਨਿਆਂ ਤੱਕ ਦੀ ਸਜ਼ਾ ਹੋਈ ਸੀ। ਮੁੱਖ ਦੋਸ਼ੀ ਜਾਰਜ ਗਾਰੋਫਾਨੋ ਨੇ ਬੀਤੇ ਅਪ੍ਰੈਲ 'ਚ ਆਪਣਾ ਦੋਸ਼ ਕਬੂਲ ਕੀਤਾ ਸੀ। ਇਹ ਹੈਕਰ ਹਾਲੀਵੁੱਡ ਸਿਤਾਰਿਆਂ ਦੀਆਂ ਫੋਟੋਆਂ ਚੋਰੀ ਕਰ ਇਕ ਫ੍ਰਾਂਡ ਵੈੱਬਪੇਜ ਬਣਾ ਕੇ ਉਸ 'ਤੇ ਇਨ੍ਹਾਂ ਤਸਵੀਰਾਂ ਨੂੰ ਛਾਪਦੇ ਸਨ। ਜਿਸ ਤੋਂ ਬਾਅਦ ਉਹ ਐਪਲ ਸਕਿਉਰਿਟੀ ਅਕਾਊਂਟ ਜ਼ਰੀਏ ਮੇਲ ਭੇਜਦੇ ਸਨ। ਕੋਰਟ 'ਚ ਦੋਸ਼ੀ ਨੇ ਘੱਟ ਸਜ਼ਾ ਦੀ ਗੁਹਾਰ ਲਾਈ ਅਤੇ ਇਸ ਮਾਮਲੇ 'ਚ ਮੁਆਫੀ ਵੀ ਮੰਗੀ।


Related News