ਸਿੰਗਾਪੁਰ ''ਚ ਲੁੱਟ-ਖੋਹ ਦੇ ਮਾਮਲੇ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ
Thursday, Nov 12, 2020 - 10:08 PM (IST)
ਸਿੰਗਾਪੁਰ-ਸਿੰਗਾਪੁਰ 'ਚ ਗਹਿਣੀਆਂ ਦੀ ਦੁਕਾਨ ਨੂੰ ਲੁੱਟਣ ਦੀ ਸਾਜਿਸ਼ ਰਚਣ ਲਈ ਵੀਰਵਾਰ ਨੂੰ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸਾਢੇ ਤਿੰਨ ਸਾਲ ਦੀ ਜੇਲ ਅਤੇ 6 ਕੋੜਿਆਂ ਦੀ ਸਜ਼ਾ ਸੁਣਾਈ ਗਈ। ਐੱਮ. ਜਗਦੀਸ਼ (28) ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਆਂਗ ਮੋ ਕਿਊ ਐਵਿਨਿਊ 'ਚ 1,19,000 ਸਿੰਗਾਪੁਰੀ ਡਾਲਰ (88,167 ਅਮਰੀਕੀ ਡਾਲਰ) ਦੇ ਸੋਨੇ ਦੇ ਗਹਿਣੀਆਂ ਨੂੰ ਲੁੱਟਣ ਦੀ ਗੱਲ ਸਵੀਕਾਰ ਕੀਤੀ। ਅਦਾਲਤ ਨੂੰ ਦੱਸਿਆ ਗਿਆ ਕਿ ਅਪਰਾਧ ਦੇ ਸਮੇਂ ਜਗਦੀਸ਼ ਗੋਜੇਕ (ਨਿੱਜੀ ਟੈਕਸੀ) ਚਾਲਕ ਸੀ।
ਇਹ ਵੀ ਪੜ੍ਹੋ :- ਰਾਨ ਕਲੇਨ ਹੋਣਗੇ ਜੋ ਬਾਈਡੇਨ ਦੇ ਚੀਫ ਆਫ ਸਟਾਫ, 2009 'ਚ ਵੀ ਕਰ ਚੁੱਕੇ ਹਨ ਕੰਮ
ਉਸ ਦਾ ਸਾਥੀ ਦੋਸ਼ੀ ਵੀਰਾਮਣੀ ਸੁਬਰਾਨ ਦਾਸ ਵੀ ਉਸ ਸਮੇਂ ਟੈਕਸੀ ਚਾਲਕ ਸੀ ਜਦਕਿ ਤੀਸਰਾ ਦੋਸ਼ੀ 32 ਸਾਲਾਂ ਸ਼ਰਵਿੰਦਰ ਬੇਰੁਜ਼ਗਾਰ ਸੀ। ਉਹ ਦੋਵੇਂ ਵੀ ਭਾਰਤੀ ਮੂਲ ਦੇ ਹਨ। 13 ਅਗਸਤ 2019 ਨੂੰ ਤਿੰਨਾਂ ਨੇ ਮੁਲਾਕਾਤ ਕੀਤੀ ਅਤੇ ਜਗਦੀਸ਼ ਨੇ ਅਗਲੇ ਦਿਨ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਾਕੀ ਦੋਵਾਂ ਨੇ ਬਣਾਈ। ਜਗਦੀਸ਼ ਨੇ ਇਹ ਸੋਚ ਕੇ ਇਕ ਪੁਰਾਣੀ ਦੁਕਾਨ ਨੂੰ ਲੁੱਟਣ ਦੀ ਯੋਜਨਾ ਬਣਾਈ ਕਿ ਉਸ 'ਚ ਅਲਾਰਮ ਨਹੀਂ ਲਗਿਆ ਹੋਇਆ ਹੈ ਅਤੇ ਉਸ ਦੇ ਬਜ਼ੁਰਗ ਮਾਲਕ ਉਨ੍ਹਾਂ ਦਾ ਵਿਰੋਧ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ :- ਆ ਗਿਆ ਪਲਾਜ਼ਮਾ ਜੈੱਟ, 30 ਸੈਕਿੰਡ 'ਚ ਮਾਰ ਦੇਵੇਗਾ ਕੋਰੋਨਾ ਵਾਇਰਸ
ਉਸ ਤੋਂ ਬਾਅਦ 14 ਅਗਸਤ ਦੀ ਸ਼ਾਮ ਕਰੀਬ 4:07 ਵਜੇ ਉਹ ਦੁਕਾਨ 'ਚ ਦਾਖਲ ਹੋਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਮਾਮਲੇ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਵੀਰਾਮਣੀ ਨੂੰ ਤਿੰਨ ਸਾਲ ਦੀ ਜੇਲ ਅਤੇ ਕੋੜਿਆਂ ਦੀ ਸਜ਼ਾ ਸੁਣਾਈ ਗਈ ਸੀ ਜਦਕਿ ਤੀਸਰੇ ਦੋਸ਼ੀ ਸ਼ਵਿੰਦਰ ਨੂੰ ਸਜ਼ਾ ਸੁਣਾਈ ਜਾਣੀ ਬਾਕੀ ਹੈ।
ਇਹ ਵੀ ਪੜ੍ਹੋ :- ਹੁਣ ਨਹੀਂ ਆਉਣਗੇ ਡਰਾਉਣੇ ਸੁਫਨੇ, ਇਸ ਐਪ ਨੂੰ ਮਿਲੀ FDA ਦੀ ਮਨਜ਼ੂਰੀ