ਇਸਲਾਮਿਕ ਸਟੇਟ ਨਾਲ ਜੁੜੇ ਵਿਅਕਤੀ ''ਤੇ ਅੱਤਵਾਦੀ ਸੰਗਠਨ ਦੇ ਸਮਰਥਨ ਦਾ ਦੋਸ਼ ਤੈਅ
Saturday, Oct 02, 2021 - 11:09 PM (IST)
ਐਲੇਕਜੇਂਡ੍ਰੀਆ-ਸੰਘੀ ਅਦਾਲਤ ਨੇ ਸ਼ਨੀਵਾਰ ਨੂੰ ਕਿਹਾ ਕਿ ਇਸਲਾਮਿਕ ਸਟੇਟ ਮੀਡੀਆ ਨਾਲ ਜੁੜੇ ਵਿਅਕਤੀ ਅਤੇ ਵਿਦੇਸ਼ੀ ਲੜਾਕੇ 'ਤੇ ਵਰਜੀਨੀਆ 'ਚ ਅਮਰੀਕੀ ਸੰਘੀ ਅਦਾਲਤ 'ਚ ਇਕ ਵਿਦੇਸ਼ੀ ਅੱਤਵਾਦੀ ਸੰਗਠਨ ਨੂੰ ਸਮਗਰੀ ਸੰਬੰਧੀ ਸਹਾਇਤਾ ਪ੍ਰਦਾਨ ਕਰਨ ਦੀ ਸਾਜਿਸ਼ ਰਚਣ ਦਾ ਦੋਸ਼ ਲਾਇਆ ਗਿਆ ਹੈ ਜਿਸ ਦੇ ਨਤੀਜੇ ਵਜੋਂ ਮੌਤ ਹੋਈ ਸੀ। ਸੰਘੀ ਅਧਿਕਾਰੀਆਂ ਨੇ ਦੱਸਿਆ ਕਿ ਸਾਊਦੀ 'ਚ ਜਮਿਆ ਕੈਨੇਡੀਅਨ ਨਾਗਰਿਕ ਮੁਹੰਮਦ ਖਲੀਫਾ ਇਸਲਾਮਿਕ ਸਟੇਟ ਆਫ ਇਰਾਕ 'ਚ ਇਕ ਪ੍ਰਮੁੱਖ ਵਿਅਕਤੀ ਹੈ ਅਤੇ ਉਸ ਨੂੰ ਜਨਵਰੀ 2019 'ਚ ਸੀਰੀਅਨ ਡੈਮੋਕ੍ਰੇਟਿਕ ਫੋਰਸੇਜ ਵੱਲ਼ੋਂ ਵਿਦੇਸ਼ 'ਚ ਫੜ੍ਹਿਆ ਗਿਆ ਸੀ।
ਇਹ ਵੀ ਪੜ੍ਹੋ : ਕੋਵਿਡ-19 : ਰੂਸੀ ਐਂਟੀਬਾਡੀ ਜਾਂਚ ਨਾਲ ਤੈਅ ਕਰ ਰਹੇ ਹਨ ਪ੍ਰਤੀਰੋਧਕ ਸਮਰੱਥਾ
ਉਸ ਨੂੰ ਹਾਲ 'ਚ ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਹਿਰਾਸਤ 'ਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ ਪਹਿਲੀ ਵਾਰ ਵਰਜੀਨੀਆ ਦੇ ਪੂਰਬੀ ਜ਼ਿਲ੍ਹੇ 'ਚ ਲਿਜਾਇਆ ਗਿਆ ਸੀ। ਵਰਜੀਨੀਆ ਦੇ ਪੂਰਬੀ ਜ਼ਿਲ੍ਹੇ ਕੇ ਕਾਰਜਕਾਰੀ ਅਮਰੀਕੀ ਅਟਾਰਨੀ ਰਾਜ ਪਾਰੇਖ ਨੇ ਕਿਹਾ ਕਿ ਜਿਵੇਂ ਕਿ ਦੋਸ਼ ਲਾਇਆ ਗਿਆ ਹੈ, ਮੁਹੰਮਦ ਖਲੀਫਾ ਨੇ ਨਾ ਸਿਰਫ ਸੀਰੀਆ 'ਚ ਯੁੱਧ ਦੇ ਮੈਦਾਨ 'ਚ ਆਈ.ਐੱਸ.ਆਈ.ਐੱਸ. ਦੀ ਲੜਾਈ ਲੜੀ ਸਗੋਂ ਹਿੰਸਾ ਦੇ ਪਿਛੇ ਦੀ ਆਵਾਜ਼ ਵੀ ਸੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਮਸ਼ਹੂਰ ਕਾਮੇਡੀਅਨ ਉਮਰ ਸ਼ਰੀਫ ਦਾ ਹੋਇਆ ਦਿਹਾਂਤ
ਉਨ੍ਹਾਂ ਨੇ ਕਿਹਾ ਕਿ ਆਈ.ਐੱਸ.ਆਈ.ਐੱਸ. ਦੇ ਆਨਲਾਈਨ ਪ੍ਰਚਾਰ ਦਾ ਅਨੁਵਾਦ ਕਰਨ, ਵਰਣਨ ਕਰਨ ਅਤੇ ਅੱਗੇ ਵਧਣ 'ਚ ਆਪਣੀ ਕਥਿਤ ਮੋਹਰੀ ਭੂਮਿਕਾ ਰਾਹੀਂ, ਖਲੀਫਾ ਨੇ ਅੱਤਵਾਦੀ ਸਮੂਹ ਨੂੰ ਉਤਸ਼ਾਹ ਦਿੱਤਾ, ਦੁਨੀਆ ਭਰ 'ਚ ਉਨ੍ਹਾਂ ਦੀਆਂ ਭਰਤੀ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਇਆ ਅਤੇ ਵੀਡੀਓ ਦੀ ਪਹੁੰਚ ਦਾ ਵਿਸਤਾਰ ਕੀਤਾ ਜਿਸ ਨੇ ਆਈ.ਐੱਸ.ਆਈ.ਐੱਸ. ਦੀ ਭਿਆਨਕ ਹੱਤਿਆਵਾਂ ਅਤੇ ਅੰਨ੍ਹੇਵਾਹ ਵੈਹਿਸ਼ੀ ਪੁਣੇ ਦਾ ਗੁਣਗਾਨ ਕੀਤਾ । ਅਧਿਕਾਰੀਆਂ ਨੇ ਕਿਹਾ ਕਿ 38 ਸਾਲਾ ਖਲੀਫਾ ਨੇ 2013 'ਚ ਇਸਲਾਮਿਕ ਸਟੇਟ ਦੇ ਅੰਦਰ ਅਹਿਮ ਭੂਮਿਕਾਵਾਂ 'ਚ ਕੰਮ ਕੀਤਾ ਅਤੇ ਜਨਵਰੀ 2019 'ਚ ਇਸਲਾਮਿਕ ਸਟੇਟ ਦੇ ਲੜਾਕਿਆਂ ਅਤੇ ਐੱਸ.ਡੀ.ਐੱਫ. ਦਰਮਿਆਨ ਗੋਲੀਬਾਰੀ ਤੋਂ ਬਾਅਦ ਐੱਸ.ਡੀ.ਐੱਫ. ਵੱਲੋਂ ਕਬਜ਼ਾ ਕੀਤੇ ਜਾਣ ਤੱਕ ਉਹ ਆਪਣੇ ਕੰਮ ਨੂੰ ਅੰਜ਼ਾਮ ਦੇ ਰਿਹਾ ਸੀ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਸੜਕ ਹਾਦਸੇ 'ਚ ਸੱਤ ਦੀ ਮੌਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ