ਫਰਾਂਸ 'ਚ 7 ਜਨਵਰੀ ਤੋਂ ਹਫਤੇ 'ਚ ਇਕ ਵਾਰ ਦਫਤਰ ਜਾਣ ਦੀ ਇਜਾਜ਼ਤ
Wednesday, Dec 16, 2020 - 07:33 PM (IST)
ਬੋਰਨ ਮਾਸਕੋ-ਫਰਾਂਸ 'ਚ ਕਿਰਤ ਮੰਤਰੀ ਐਲਿਜ਼ਾਬੇਥ ਬੋਰਨ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਲਾਗੂ ਲਾਕਡਾਊਨ 'ਚ 7 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਹਫਤੇ 'ਚ ਮੁਲਾਜ਼ਮਾਂ ਨੂੰ ਹਫਤੇ 'ਚ ਇਕ ਦਿਨ ਆਪਣੀ ਕੰਮ ਵਾਲੀ ਥਾਂ (ਦਫਤਰ) ਜਾਣ ਦੀ ਇਜਾਜ਼ਤ ਦਿੱਤੇ ਜਾਣ ਦੀ ਉਮੀਦ ਹੈ। ਫਰਾਂਸ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ 30 ਅਕਤੂਬਰ ਤੋਂ ਲਾਕਡਾਊਨ ਲਾਗੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ -ਪਾਕਿਸਤਾਨ 'ਚ ਅਦਰਕ 1,000 ਰੁਪਏ ਪ੍ਰਤੀ ਕਿਲੋ
ਇਸ ਮਿਆਦ 'ਚ ਨਗਾਰਿਕਾਂ ਨੂੰ ਸਿਰਫ ਜ਼ਰੂਰੀ ਕੰਮਾਂ ਲਈ ਯਾਤਰਾ ਕਰਨ ਦੀ ਛੋਟ ਹੋਵੇਗੀ। ਬੋਰਨ ਨੇ ਟਵੀਟ ਕਰ ਕਿਹਾ ਕਿ ਕਈ ਮੁਲਾਜ਼ਮ ਜਿਹੜੇ ਇਕੱਲੇ ਰਹਿ ਕੇ ਹਫਤੇ 'ਚ ਲਗਾਤਾਰ ਪੰਜ ਦਿਨ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਵੱਖਵਾਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ 'ਚ ਉਨ੍ਹਾਂ ਨੂੰ ਰਾਹਤ ਦੇਣ ਤਹਿਤ ਅਸੀਂ ਸੱਤ ਜਨਵਰੀ ਤੋਂ ਹਫਤੇ 'ਚ ਇਕ ਦਿਨ ਕੰਮ ਵਾਲੀ ਥਾਂ 'ਤੇ ਜਾਣ ਦੀ ਇਜਾਜ਼ਤ ਦੇਵਾਂਗੇ।
ਇਸ ਵਿਚਾਲੇ ਆਉਣ ਵਾਲੇ ਤਿਉਹਾਰਾਂ 'ਤੇ ਵੱਡੇ ਪੱਧਰ 'ਤੇ ਕੋਰੋਨਾ ਵਾਇਰਸ ਦੇ ਤੀਸਰੇ ਦੌਰ 'ਚ ਇਨਫਕੈਸ਼ਨ ਦੇ ਸ਼ੁਰੂ ਹੋਣ ਦੇ ਡਰ ਨਾਲ ਅਧਿਕਾਰੀਆਂ ਨੇ ਸਿਹਤ ਨਿਰਦੇਸ਼ਾਂ ਦਾ ਪਾਲਣ ਕਰਵਾਉਣ ਸੰਬੰਧੀ ਦਿਸ਼ਾ-ਨਿਰਦੇਸ਼ਾਂ ਅਤੇ ਨਿਗਰਾਨੀ ਵਧਾ ਦਿੱਤੀ ਹੈ। ਫਰਾਂਸ 'ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ 2446,406 ਹੈ ਅਤੇ ਹੁਣ ਤੱਕ 59,182 ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ -ਸਟੋਰੇਜ਼ ਸਮੱਸਿਆ ਕਾਰਣ ਠੱਪ ਹੋਈਆਂ ਸਨ ਸੇਵਾਵਾਂ : ਗੂਗਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।