ਡਾਈਟ ਕਾਰਨ ਵਧੇਰੇ ਲੋਕ ਮਹਿਸੂਸ ਕਰਦੇ ਹਨ ਇਕੱਲਾਪਣ
Wednesday, Dec 25, 2019 - 05:06 PM (IST)

ਨਿਊਯਾਰਕ- ਛੁੱਟੀਆਂ ਦਾ ਸਮਾਂ ਅਕਸਰ ਖਾਣ-ਪੀਣ ਦੇ ਆਲੇ-ਦੁਆਲੇ ਰਹਿੰਦਾ ਹੈ ਪਰ ਸੀਮਤ ਭੋਜਨ ਵਾਲੇ ਲੋਕਾਂ ਦੇ ਇਕੱਲੇਪਣ ਦਾ ਸਾਹਮਣਾ ਕਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਸੱਤ ਅਧਿਐਨਾਂ ਤੇ ਪ੍ਰਯੋਗਾਂ ਦੇ ਆਧਾਰ 'ਤੇ ਅਮਰੀਕਾ ਦੀ ਕਾਰਨੇਲ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਕਿ ਐਲਰਜੀ, ਸਿਹਤ ਨਾਲ ਜੁੜੇ ਮੁੱਦੇ ਜਾਂ ਧਾਰਮਿਕ ਜਾਂ ਸੰਸਕ੍ਰਿਤਿਕ ਨਿਯਮਾਂ ਦੇ ਚੱਲਦੇ ਖਾਣ-ਪੀਣ 'ਤੇ ਕੰਟਰੋਲ ਨਾਲ ਬੱਚਿਆਂ ਤੇ ਬਾਲਗਾਂ, ਦੋਵਾਂ ਵਿਚ ਇਕੱਲੇਪਣ ਹੋਣ ਦਾ ਅਨੁਮਾਨ ਹੈ।
ਸਹਾਇਕ ਪ੍ਰੋਫੈਸਰ ਕੈਤਲੀਨ ਵੂਲੀ ਨੇ ਕਿਹਾ ਕਿ ਹੋਰ ਲੋਕਾਂ ਦੇ ਨਾਲ ਮੌਜੂਦ ਰਹਿਣ ਦੇ ਬਾਵਜੂਦ, ਖਾਣ-ਪੀਣ 'ਤੇ ਕੰਟਰੋਲ ਲੋਕਾਂ ਨੂੰ ਅਲੱਗ-ਥਲਗ ਕਰ ਦਿੰਦਾ ਹੈ ਕਿਉਂਕਿ ਉਹ ਭੋਜਨ ਨੂੰ ਲੈ ਕੇ ਹੋਰ ਲੋਕਾਂ ਨਾਲ ਜੁੜ ਨਹੀਂ ਪਾਉਂਦੇ ਹਨ। ਇਹ ਅਧਿਐਨ ਜਨਰਲ ਆਫ ਪਰਸਨੈਲਿਟੀ ਐਂਡ ਸੋਸ਼ਲ ਸਾਈਕੋਲਾਜੀ ਵਿਚ ਪ੍ਰਕਾਸ਼ਿਤ ਹੋਇਆ ਹੈ। ਵੂਲੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਭੋਜਨ ਨੂੰ ਲੈ ਕੇ ਜੁੜਾਅ ਇਕ ਸਹਿਜ ਸਮਾਜਿਕ ਅਨੁਭਵ ਹੈ।