ਆਟਾ ਖ਼ਰੀਦਣ ਲਈ ਲਾਈਨਾਂ ''ਚ ਲੱਗੇ ਸੀ ਲੋਕ, ਪਾਕਿਸਤਾਨ ''ਚ ਚਾਰ ਬਜ਼ੁਰਗਾਂ ਦੀ ਹੋਈ ਮੌਤ

03/26/2023 4:57:17 PM

ਪੇਸ਼ਾਵਰ — ਪਾਕਿਸਤਾਨ ਦੇ ਪੰਜਾਬ ਸੂਬੇ 'ਚ ਪਿਛਲੇ ਕੁਝ ਦਿਨਾਂ 'ਚ ਸਰਕਾਰੀ ਵੰਡ ਕੇਂਦਰਾਂ ਤੋਂ ਮੁਫਤ ਆਟਾ ਲੈਣ ਦੀ ਕੋਸ਼ਿਸ਼ ਦੌਰਾਨ ਘੱਟੋ-ਘੱਟ ਚਾਰ ਬਜ਼ੁਰਗਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਫ਼ਤ ਆਟਾ ਸਕੀਮ ਪੰਜਾਬ ਸੂਬੇ ਦੇ ਗਰੀਬਾਂ ਲਈ ਅਸਮਾਨ ਛੂਹ ਰਹੀ ਮਹਿੰਗਾਈ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਸੀ। ਇਸ ਦਾ ਫਾਇਦਾ ਉਠਾਉਣ ਲਈ ਸਰਕਾਰੀ ਵੰਡ ਕੇਂਦਰਾਂ 'ਤੇ ਭੀੜ ਇਕੱਠੀ ਹੋ ਗਈ ਅਤੇ ਕਈ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਕਸ਼ਮੀਰ 'ਤੇ ਚਰਚਾ ਬਰਦਾਸ਼ਤ ਨਹੀਂ ਕਰ ਸਕੇ ਪਾਕਿਸਤਾਨੀ, ਕਸ਼ਮੀਰੀ ਨੌਜਵਾਨਾਂ ਨੇ ਕਰਵਾ ਦਿੱਤੀ ਬੋਲਤੀ ਬੰਦ(Video)

ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਮੁਲਤਾਨ, ਮੁਜ਼ੱਫਰਗੜ੍ਹ ਅਤੇ ਫੈਸਲਾਬਾਦ ਸ਼ਹਿਰਾਂ ਵਿੱਚ ਮੁਫਤ ਕਣਕ ਦਾ ਆਟਾ ਲੈਣ ਦੀ ਕੋਸ਼ਿਸ਼ ਦੌਰਾਨ ਚਾਰ ਬਜ਼ੁਰਗਾਂ ਦੀ ਮੌਤ ਹੋ ਗਈ ਅਤੇ ਕਈ ਬੇਹੋਸ਼ ਹੋ ਗਏ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਲੋਕਾਂ ਦੀ ਭਾਰੀ ਭੀੜ ਅਤੇ ਵੰਡ ਕੇਂਦਰਾਂ 'ਤੇ ਸਹੂਲਤਾਂ ਦੀ ਘਾਟ ਕਾਰਨ ਵਾਪਰੀਆਂ ਹਨ। ਉਨ੍ਹਾਂ ਕਿਹਾ, "ਭਗਦੜ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੰਟਿਆਂ ਤੱਕ ਕਤਾਰ ਵਿੱਚ ਖੜ੍ਹੇ ਰਹਿਣ ਤੋਂ ਬਾਅਦ ਥਕਾਵਟ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ।" ਦੂਜੇ ਪਾਸੇ ਪੁਲਸ ਨੇ ਲੋਕਾਂ ਨੂੰ ਕਤਾਰ ਵਿੱਚ ਖੜ੍ਹਾ ਕਰਨ ਲਈ ਲਾਠੀਚਾਰਜ ਕੀਤਾ। ਲੋਕਾਂ ਨੇ ਇਨ੍ਹਾਂ ਵੰਡ ਕੇਂਦਰਾਂ 'ਤੇ ਜ਼ਿਲ੍ਹਾਂ ਪ੍ਰਸ਼ਾਸਨ ਵਲੋਂ ਲੌੜੀਂਦੀ ਵਿਵਸਥਾ ਨਾ ਕੀਤੇ ਜਾਣ ਅਤੇ ਆਟੇ ਦੀ ਘੱਟ ਸਪਲਾਈ ਦਾ ਦੋਸ਼ ਲਗਾਇਆ ਹੈ।

ਇਹ ਵੀ ਪੜ੍ਹੋ : ਪਸ਼ਤੂਨ ਕਾਰਕੁਨ ਨੇ UNHRC 'ਚ ਪਾਕਿਸਤਾਨ ਦਾ ਕੀਤਾ ਪਰਦਾਫਾਸ਼, TTP ਨਾਲ ਸਬੰਧਾਂ 'ਤੇ ਕੀਤਾ ਅਹਿਮ ਖ਼ੁਲਾਸਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News