ਜਾਣੋ ਕਿਉਂ ਥਾਈਲੈਂਡ ਦੇ ਲੋਕ ਟੈਕਸੀਆਂ ਦੀਆਂ ਛੱਤਾਂ ’ਤੇ ਕਰ ਰਹੇ ਨੇ ਖੇਤੀ
Saturday, Sep 18, 2021 - 02:21 PM (IST)
ਬੈਂਕਾਕ: ਕੋਰੋਨਾ ਵਾਇਰਸ ਸੰਕਟ ਕਾਰਨ ਦੁਨੀਆ ਭਰ ਦੇ ਕਈ ਕਾਰੋਬਾਰ ਪ੍ਰਭਾਵਤ ਹੋਏ ਹਨ। ਅਜਿਹਾ ਹੀ ਕੁਝ ਥਾਈਲੈਂਡ ਵਿਚ ਵੀ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਲੋਕ ਵਿਰੋਧ ਦਰਜ ਕਰਵਾਉਣ ਲਈ ਟੈਕਸੀ ਦੀ ਛੱਤ 'ਤੇ ਸਬਜ਼ੀਆਂ ਉਗਾ ਰਹੇ ਹਨ। ਇਸ ਲਈ ਇਸ ਹਫ਼ਤੇ ਦੋ ਟੈਕਸੀ ਸੰਗਠਨਾਂ ਦੇ ਕਰਮਚਾਰੀ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ: ਹੈਰਾਨੀਜਨਕ: ਮਹਿਲਾ ਖਾ ਰਹੀ ਸੀ ਚਿਕਨ ਬਰਗਰ, ਅਚਾਨਕ ਮੂੰਹ ’ਚ ਆ ਗਈ ਇਨਸਾਨੀ ਉਂਗਲ
ਉਨ੍ਹਾਂ ਨੇ ਅਪਣੀਆਂ ਟੈਕਸੀਆਂ ਦੀਆਂ ਛੱਤਾਂ ’ਤੇ ਮਿੱਟੀ ਤੇ ਪਾਣੀ ਦੀ ਵਰਤੋਂ ਕਰਕੇ ਟਮਾਟਰ, ਖੀਰਾ ਅਤੇ ਹੋਰ ਸਬਜ਼ੀਆਂ ਦੀ ਖੇਤੀ ਦੀ ਸ਼ੁਰੂਆਤ ਕੀਤੀ। ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਟੈਕਸੀ ਸੰਗਠਨਾਂ ਦੀ ਇਸ ਵੇਲੇ ਸਿਰਫ਼ 500 ਟੈਕਸੀਆਂ ਸੜਕਾਂ ’ਤੇ ਚੱਲ ਰਹੀਆਂ ਹਨ ਅਤੇ 2500 ਟੈਕਸੀਆਂ ਬੇਕਾਰ ਖੜ੍ਹੀਆਂ ਹਨ। ਟੈਕਸੀ ਸੰਗਠਨ ਨਾਲ ਜੁੜੇ ਇਕ ਵਿਅਕਤੀ ਨੇ ਕਿਹਾ ਕਿ ਮਹਾਮਾਰੀ ਕਾਰਨ ਬੰਦ ਹੋਏ ਕਾਰੋਬਾਰ ਕਾਰਨ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਹਜ਼ਾਰਾਂ ਚਾਲਕ ਅਪਣੀ ਟੈਕਸੀਆਂ ਛੱਡ ਕੇ ਪਿੰਡਾਂ ਨੂੰ ਪਰਤ ਗਏ ਹਨ।
ਇਹ ਵੀ ਪੜ੍ਹੋ: ...ਜਦੋਂ ਪਾਕਿ ਪ੍ਰਧਾਨ ਮੰਤਰੀ ਦਾ ਤਾਜ਼ਿਕਿਸਤਾਨ ’ਚ ਹੋਇਆ ਕਵੀ ਨਾਲ ਸਾਹਮਣਾ
ਉਨ੍ਹਾਂ ਨੇ ਕਿਹਾ ਕਿ ਸਥਿਤੀ ਅਜਿਹੀ ਹੈ ਕਿ ਟੈਕਸੀ ਕੰਪਨੀਆਂ ਭਾਰੀ ਸੰਕਟ ਵਿਚ ਹਨ ਅਤੇ ਜੇਕਰ ਜਲਦ ਮਦਦ ਨਹੀਂ ਮਿਲੀ ਤਾਂ ਪ੍ਰੇਸ਼ਾਨੀ ਹੋਰ ਵਧ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਟੈਕਸੀਆਂ ਦੀਆਂ ਛੱਤਾਂ ’ਤੇ ਸਬਜ਼ੀਆਂ ਦੀ ਖੇਤੀ ਵਿਰੋਧ ਜਤਾਉਣ ਅਤੇ ਕਰਮਚਾਰੀਆਂ ਦਾ ਢਿੱਡ ਭਰਨ ਦੋਵਾਂ ਲਈ ਹੈ। ਛੱਤਾਂ ਉਪਰ ਸਬਜ਼ੀਆਂ ਉਗਾਉਣ ਨਾਲ ਟੈਕਸੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ, ਕਿਉਂਕਿ ਉਨ੍ਹਾਂ ’ਚੋਂ ਜ਼ਿਆਦਾਤਰ ਪਹਿਲਾਂ ਹੀ ਨੁਕਸਾਨੀਆਂ ਜਾ ਚੁੱਕੀਆਂ ਹਨ। ਇੰਜਣ ਟੁੱਟ ਗਏ ਹਨ ਅਤੇ ਟਾਇਰ ਬੇਕਾਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਅਜਿਹਾ ਕੁਝ ਨਹੀਂ ਹੈ ਜੋ ਕੀਤਾ ਜਾ ਸਕਦਾ ਹੈ ਤੇ ਇਹੀ ਇਕ ਆਖ਼ਰੀ ਬਦਲ ਹੈ।
ਇਹ ਵੀ ਪੜ੍ਹੋ: ਫਰਾਂਸ ਨੇ ਅਮਰੀਕਾ, ਆਸਟ੍ਰੇਲੀਆ ਤੋਂ ਵਾਪਸ ਸੱਦੇ ਆਪਣੇ ਰਾਜਦੂਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।