ਬ੍ਰਿਟੇਨ ''ਚ ਲੋਕ ਭਿਆਨਕ ਗਰਮੀ ਦਾ ਕਰ ਰਹੇ ਸਾਹਮਣਾ, ਆਵਾਜਾਈ ਵੀ ਪ੍ਰਭਾਵਿਤ

07/19/2022 5:59:22 PM

ਲੰਡਨ (ਭਾਸ਼ਾ)- ਬ੍ਰਿਟੇਨ ਵਿੱਚ ਲੋਕ ਇਸ ਵੇਲੇ ਝੁਲਸਾਉਣ ਵਾਲੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਰਾਜਧਾਨੀ ਲੰਡਨ ਦੇ ਕੁਝ ਹਿੱਸਿਆਂ ਵਿੱਚ ਸੋਮਵਾਰ ਦੀ ਰਾਤ 26 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਗਰਮ ਰਹੀ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਰਾਜਧਾਨੀ ਲੰਡਨ ਸਮੇਤ ਮੱਧ, ਉੱਤਰੀ ਅਤੇ ਦੱਖਣ-ਪੂਰਬੀ ਇੰਗਲੈਂਡ ਦੇ ਖੇਤਰਾਂ ਵਿੱਚ ਤੇਜ਼ ਗਰਮੀ ਕਾਰਨ ਰੈੱਡ ਅਲਰਟ ਜਾਰੀ ਕੀਤਾ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਤੇਜ਼ ਗਰਮੀ ਤੋਂ ਰਾਹਤ ਲੈਣ ਲਈ ਨਦੀਆਂ ਅਤੇ ਝੀਲਾਂ 'ਚ ਨਹਾਉਂਦੇ ਸਮੇਂ ਘੱਟੋ-ਘੱਟ ਪੰਜ ਲੋਕ ਡੁੱਬ ਗਏ। 

ਪੜ੍ਹੋ ਇਹ ਅਹਿਮ ਖ਼ਬਰ- ਪੋਰਨੋਗ੍ਰਾਫੀ 'ਚ ਸਕੂਲ ਯੂਨੀਫਾਰਮ ਖ਼ਿਲਾਫ਼ ਆਈਆਂ ਬ੍ਰਿਟਿਸ਼ ਵਿਦਿਆਰਥਣਾਂ, ਦਾਇਰ ਕੀਤੀ ਪਟੀਸ਼ਨ

ਮੌਸਮ ਵਿਗਿਆਨੀ ਰੇਚਲ ਆਇਰਸ ਨੇ ਕਿਹਾ ਕਿ ਯੂਕੇ ਵਿੱਚ ਮੰਗਲਵਾਰ ਨੂੰ ਤੇਜ਼ ਗਰਮੀ ਪੈ ਸਕਦੀ ਹੈ। ਇੰਗਲੈਂਡ ਦੇ ਕੁਝ ਹਿੱਸਿਆਂ ਵਿਚ ਤਾਪਮਾਨ ਇਸ ਸਮੇਂ ਦੌਰਾਨ ਸੰਭਾਵਤ ਤੌਰ 'ਤੇ 41 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਹ ਇੱਕ ਰਿਕਾਰਡ ਹੋਵੇਗਾ। ਪਹਿਲੀ ਵਾਰ ਅਸੀਂ ਇੰਗਲੈਂਡ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦੇਖਿਆ ਹੈ। ਰੇਚਲ ਆਇਰਸ ਮੁਤਾਬਕ ਕੜਾਕੇ ਦੀ ਗਰਮੀ ਕਾਰਨ ਕੁਝ ਸੜਕ ਮਾਰਗਾਂ ਨੂੰ ਬੰਦ ਕੀਤਾ ਜਾ ਸਕਦਾ ਹੈ ਜਦਕਿ ਟਰੇਨਾਂ ਅਤੇ ਉਡਾਣਾਂ ਨੂੰ ਵੀ ਰੱਦ ਕੀਤੇ ਜਾਣ ਦੀ ਸੰਭਾਵਨਾ ਹੈ। ਭਿਆਨਕ ਗਰਮੀ ਸੜਕਾਂ 'ਤੇ ਫਸੇ ਲੋਕਾਂ ਦੀ ਸਿਹਤ ਲਈ ਵੀ ਗੰਭੀਰ ਖਤਰਾ ਪੈਦਾ ਕਰ ਸਕਦੀ ਹੈ। ਪੂਰਬੀ ਇੰਗਲੈਂਡ ਦੇ ਸੂਫੋਕ ਵਿੱਚ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਕਾਟਲੈਂਡ ਅਤੇ ਵੇਲਜ਼ ਵਿੱਚ ਵੀ ਤਾਪਮਾਨ ਬਹੁਤ ਜ਼ਿਆਦਾ ਸੀ।


Vandana

Content Editor

Related News