ਅਮਰੀਕਾ 'ਚ ਮੁੜ ਇਕ ਹੋਰ ਕਾਲੇ ਵਿਅਕਤੀ ਦੀ ਹੱਤਿਆ, ਨਾਰਾਜ਼ ਲੋਕਾਂ ਨੇ ਕੀਤਾ ਵਿਖਾਵਾ

12/25/2020 9:07:42 PM

ਕੋਲੰਬਸ (ਯੂ.ਐੱਨ.ਆਈ.)- ਅਮਰੀਕਾ ਵਿਚ ਓਹਾਓ ਸੂਬੇ ਦੀ ਰਾਜਧਾਨੀ ਕੋਲੰਬਸ ਵਿਖੇ ਇਕ ਪੁਲਸ ਅਧਿਕਾਰੀ ਦੀ ਗੋਲੀ ਦਾ ਸ਼ਿਕਾਰ ਹੋਏ ਆਂਦਰੇ ਹਿੱਲ ਨਾਮੀ ਇਕ ਕਾਲੇ ਵਿਅਕਤੀ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਲੋਕਾਂ ਨੇ ਕ੍ਰਿਸਮਸ ਦੀ ਪਹਿਲੀ ਸ਼ਾਮ ਇਥੇ ਵਿਖਾਵਾ ਕੀਤਾ। ਹਿੱਲ ਦੇ ਘਰ ਦੇ ਕੋਲ ਵਿਖਾਵਾਕਾਰੀਆਂ ਨੇ ਨਾਅਰੇ ਲਾਏ, 'ਇਹ ਕਿਸ ਦੀ ਸੜਕ ਹੈ? ਇਹ ਸਾਡੀ ਸੜਕ ਹੈ।'

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਕੁਝ ਵਿਅਕਤੀਆਂ ਨੇ 'ਬਲੈਕ ਲਾਈਵਸ ਮੈਟਰ' ਵਾਲੇ ਬੈਨਰ ਫੜੇ ਹੋਏ ਸਨ। 47 ਸਾਲਾ ਹਿੱਲ ਨੂੰ ਮੰਗਲਵਾਰ ਇਕ ਪੁਲਸ ਅਧਿਕਾਰੀ ਨੇ ਗੋਲੀ ਮਾਰ ਦਿੱਤੀ ਸੀ। ਕੋਲੰਬਸ ਦੇ ਪੁਲਸ ਮੁਖੀ ਥਾਮਸ ਨੇ ਆਂਦਰੇ ਹਿੱਲ ਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਮੁਲਜ਼ਮ ਅਧਿਕਾਰੀ ਨੂੰ ਇਸੇ ਹਫਤੇ ਨੌਕਰੀ ਤੋਂ ਹਟਾ ਦਿੱਤਾ ਜਾਏਗਾ। ਮੁਲਜ਼ਮ ਜਿਸ ਦੀ ਪਛਾਣ ਐਡਮ ਕਾਏ ਵਜੋਂ ਹੋਈ ਹੈ, ਵਿਰੁੱਧ ਦੋ ਦੋਸ਼ਾਂ ਅਧੀਨ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ -ਰੂਸ ’ਚ ਇਕ ਦਿਨ ’ਚ ਕੋਰੋਨਾ ਦੇ 29,018 ਨਵੇਂ ਮਾਮਲੇ ਆਏ ਸਾਹਮਣੇ

ਉਸ ਨੂੰ ਹਟਾਉਣ ਦੀ ਸਿਫਾਰਿਸ਼ ਸ਼ਹਿਰ ਦੇ ਲੋਕ ਸੁਰੱਖਿਆ ਨਿਰਦੇਸ਼ਕ ਕੋਲ ਭੇਜੀ ਜਾਏਗੀ। ਇਸ ਸਬੰਧੀ ਆਉਂਦੇ ਸੋਮਵਾਰ ਫੈਸਲਾ ਆਏਗਾ। ਹਿੱਲ ਦੀ ਮੌਤ ਸਬੰਧੀ ਇਕ ਵੀਡੀਓ ਸਾਹਮਣੇ ਆਈ ਹੈ। ਉਸ ਵਿਚ ਹਿੱਲ ਇਕ ਹੱਥ ਵਿਚ ਮੋਬਾਈਲ ਫੜੀ ਇਕ ਗੈਰਾਜ ਵਿਚੋਂ ਬਾਹਰ ਆਉਂਦਾ ਦਿਸਦਾ ਹੈ। ਇਸੇ ਦੌਰਾਨ ਪੁਲਸ ਅਧਿਕਾਰੀ ਉਸ ਨੂੰ ਗੋਲੀ ਮਾਰ ਦਿੰਦਾ ਹੈ।

ਇਹ ਵੀ ਪੜ੍ਹੋ -ਫ੍ਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਦਿੱਤੀ ਕੋਰੋਨਾ ਨੂੰ ਮਾਤ, ਰਿਪੋਰਟ ’ਚ ਨਹੀਂ ਦਿਖੇ ਲੱਛਣ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।

 


Karan Kumar

Content Editor

Related News