ਕੋਰੋਨਾ ਇਨਫੈਕਟਿਡ ਫਰਾਂਸ ਦੇ PM ਕਾਸਟੈਕਸ ਦੀ ਲਾਪਰਵਾਹੀ ਦੀ ਹੋ ਰਹੀ ਆਲੋਚਨਾ

Tuesday, Nov 23, 2021 - 09:28 PM (IST)

ਕੋਰੋਨਾ ਇਨਫੈਕਟਿਡ ਫਰਾਂਸ ਦੇ PM ਕਾਸਟੈਕਸ ਦੀ ਲਾਪਰਵਾਹੀ ਦੀ ਹੋ ਰਹੀ ਆਲੋਚਨਾ

ਪੈਰਿਸ-ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ ਫਰਾਂਸ ਦੇ ਪ੍ਰਧਾਨ ਮੰਤਰੀ ਜੀਨ ਕਾਸਟੈਕਸ ਦੀ ਸੋਸ਼ਲ ਮੀਡੀਆ 'ਤੇ ਕੋਵਿਡ-19 ਤੋਂ ਬਚਾਅ ਦੇ ਨਿਯਮਾਂ ਦਾ ਪਾਲਣ ਨਾ ਕਰਨ ਲਈ ਆਲੋਚਨਾ ਕੀਤੀ ਜਾ ਰਹੀ ਹੈ। ਉਹ ਸੋਮਵਾਰ ਨੂੰ ਕੋਰੋਨਾ ਇਨਫੈਕਟਿਡ ਪਾਏ ਗਏ ਸਨ। ਸੋਸ਼ਲ ਮੀਡੀਆ 'ਤੇ ਕਈ ਵੀਡੀਓ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਜਿਸ 'ਚ ਕਾਸਟੈਕਸ ਬਿਨਾਂ ਮਾਸਕ ਲਾਏ ਦਿਖ ਰਹੇ ਹਨ ਅਤੇ 16 ਨਵੰਬਰ ਨੂੰ ਪੈਰਿਸ ਮੇਅਰ ਕਾਂਗਰਸ 'ਚ ਚੁਣੇ ਗਏ ਅਧਿਕਾਰੀਆਂ ਨਾਲ ਹੱਥ ਮਿਲਾ ਰਹੇ ਹਨ।

ਇਹ ਵੀ ਪੜ੍ਹੋ : ਇਜ਼ਰਾਈਲ ਨੇ 5 ਤੋਂ 11 ਸਾਲ ਦੇ ਬੱਚਿਆਂ ਦਾ ਕੋਰੋਨਾ ਟੀਕਾਕਰਨ ਕੀਤਾ ਸ਼ੁਰੂ

ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਕਿਹਾ ਕਿ ਅਜਿਹਾ  ਵਿਵਹਾਰ ਕੋਰੋਨਾ ਨਾਲ ਬਚਾਅ ਦੇ ਉਪਾਅ ਵਿਰੁੱਧ ਹੈ ਅਤੇ ਸਾਰਿਆਂ ਨੂੰ ਸਾਵਧਾਨੀ ਉਪਾਅ ਦਾ ਪਾਲਣ ਕਰਦੇ ਰਹਿਣਾ ਚਾਹੀਦਾ। ਉਨ੍ਹਾਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਕਾਸਟੈਕਸ ਨੇ ਫਰਾਂਸ ਦੇ ਖੇਤਰ ਗਵਾਡੇਲੋਪ ਨੂੰ ਕੋਵਿਡ ਤੋਂ ਬਚਾਅ ਦੇ ਉਪਾਅ ਲਾਗੂ ਕਰਨ ਲਈ 'ਗੈਰ ਜ਼ਿੰਮੇਵਾਰ' ਕਿਹਾ ਸੀ, ਜਦਕਿ ਉਹ ਖੁਦ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ। ਫਰਾਂਸ ਸਰਕਾਰ ਦੇ ਬੁਲਾਰੇ ਗੇਬ੍ਰੀਅਲ ਅਟਾਲਾ ਨੇ ਕਾਸਟੈਕਸ ਦੇ ਬਚਾਅ 'ਚ ਕਿਹਾ ਕਿ ਅਸੀਂ ਸਾਰੇ ਇਨਸਾਨ ਹਾਂ।

ਇਹ ਵੀ ਪੜ੍ਹੋ : ਚੈੱਕ ਗਣਰਾਜ 'ਚ ਕੋਰੋਨਾ ਦੇ ਰਿਕਾਰਡ 22,936 ਨਵੇਂ ਮਾਮਲੇ ਆਏ ਸਾਹਮਣੇ

ਹਾਲਾਂਕਿ, ਕਾਸਟੈਕਸ ਦੇ ਇਨਫੈਕਟਿਡ ਹੋਣ ਤੋਂ ਅਗਲੇ ਸਾਲ ਅਪ੍ਰੈਲ 'ਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਤੋਂ ਪਹਿਲਾਂ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਅਤੇ ਫਰਾਂਸ ਦੀ ਸਰਕਾਰ ਨੂੰ ਸ਼ਰਮਿੰਦਗੀ ਝਲਣੀ ਪੈ ਸਕਦੀ ਹੈ। ਕਾਸਟੈਕਸ ਦੇ ਦਫ਼ਤਰ ਨੇ ਕਿਹਾ ਕਿ 52 ਸਾਲ ਪ੍ਰਧਾਨ ਮੰਤਰੀ ਨੂੰ ਆਪਣੀ 11 ਸਾਲ ਬੇਟੀ ਤੋਂ ਇਨਫੈਕਸ਼ਨ ਹੋਈ ਹੈ ਅਤੇ ਉਹ 10 ਦਿਨ ਲਈ ਇਕਾਂਤਵਾਸ 'ਚ ਹਨ। ਉਨ੍ਹਾਂ ਨੇ ਕੋਵਿਡ-19 ਰੋਕੂ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲਵਾਈਆਂ ਸਨ ਅਤੇ ਇਹ ਸਪੱਸ਼ਟ ਨਹੀਂ ਹੈ ਉਨ੍ਹਾਂ 'ਚ ਲੱਛਣ ਸੀ ਜਾਂ ਨਹੀਂ।

ਇਹ ਵੀ ਪੜ੍ਹੋ : ਅਮਰੀਕੀ ਰੱਖਿਆ ਮੁਖੀ ਨੇ ਈਰਾਨ ਦਾ ਮੁਕਾਬਲਾ ਕਰਨ ਦਾ ਲਿਆ ਸੰਕਲਪ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News