ਮਾਹਰਾਂ ਦਾ ਦਾਅਵਾ: ਤੁਸੀਂ ਘਰ ਬੈਠੇ-ਬੈਠੇ ਵੀ ਹੋ ਸਕਦੇ ਹੋ 'ਕੋਰੋਨਾ' ਪੀੜਤ

Wednesday, Jul 22, 2020 - 02:28 PM (IST)

ਸਿਓਲ : ਹੁਣ ਘਰ ਬੈਠੇ-ਬੈਠੇ ਵੀ ਤੁਸੀਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਸਕਦੇ ਹੋ। ਇਹ ਦਾਅਵਾ ਦੱਖਣੀ ਕੋਰੀਆ ਦੇ ਮਾਹਰਾਂ ਨੇ ਕੀਤਾ ਹੈ। ਦੱਖਣੀ ਕੋਰੀਆ ਦੇ ਮਾਹਰਾਂ ਨੇ ਕਿਹਾ ਕਿ ਘਰ ਦੇ ਸਾਮਾਨਾਂ ਤੋਂ ਅਤੇ ਬਾਹਰੋਂ ਆਉਣ ਵਾਲੇ ਸਾਮਾਨਾਂ ਜ਼ਰੀਏ ਵੀ ਕੋਰੋਨਾ ਫੈਲਣ ਦੀ ਪੂਰੀ ਸੰਭਾਵਨਾ ਹੈ। ਖੋਜ ਵਿਚ ਕਿਹਾ ਗਿਆ ਹੈ ਕਿ ਬਾਹਰੋਂ ਆਉਣ ਵਾਲੇ ਸਾਮਾਨਾਂ ਨੂੰ ਚੰਗੀ ਤਰ੍ਹਾਂ ਕੀਟਾਣੂ ਰਹਿਤ ਕਰਨਾ ਬੇਹੱਦ ਜ਼ਰੂਰੀ ਹੈ।

ਦੱਖਣੀ ਕੋਰੀਆ ਦੇ ਇਸ ਅਧਿਐਨ ਨੂੰ ਯੂ.ਐਸ. ਸੈਂਟਰਸ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ 16 ਜੁਲਾਈ ਨੂੰ ਪ੍ਰਕਾਸ਼ਿਤ ਕੀਤਾ ਹੈ। ਕੋਰੀਆ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਦੇ ਨਿਰਦੇਸ਼ਕ ਜਿਓਂਗ ਈਯੂਨ ਕੀਓਂਗ ਦੀ ਟੀਮ ਨੇ ਇਕ ਖੋਜ ਵਿਚ ਇਹ ਦਾਅਵਾ ਕੀਤਾ ਹੈ। ਇਹ ਰਿਪੋਰਟ 5706 ਸ਼ੁਰੂਆਤੀ ਕੋਰੋਨਾ ਮਰੀਜ਼ਾਂ ਅਤੇ ਉਸ ਦੇ ਬਾਅਦ ਪੀੜਤ ਹੋਏ 59 ਹਜ਼ਾਰ ਲੋਕਾਂ 'ਤੇ ਆਧਾਰਿਤ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪ੍ਰਤੀ 100 ਕੋਰੋਨਾ ਮਰੀਜ਼ਾਂ ਵਿਚੋਂ ਸਿਰਫ਼ 2 ਅਜਿਹੇ ਹਨ, ਜਿਨ੍ਹਾਂ ਨੂੰ ਗੈਰ-ਘਰੇਲੂ ਸੰਪਰਕ ਕਾਰਨ ਕੋਰੋਨਾ ਹੋਇਆ ਹੈ। ਜਦੋਂ ਕਿ ਹਰ 10 ਮਰੀਜ਼ਾਂ ਵਿਚੋਂ 1 ਮਰੀਜ਼ ਨੂੰ ਕੋਰੋਨਾ ਦਾ ਇਨਫੈਕਸ਼ਨ ਉਨ੍ਹਾਂ ਦੇ ਘਰ ਦੇ ਮੈਂਬਰਾਂ ਜ਼ਰੀਏ ਹੋਇਆ ਹੈ।

ਹੈਲੀਮ ਯੂਨੀਵਰਸਿਟੀ ਕਾਲਜ ਦੇ ਪ੍ਰੋਫੈਸਰ ਡਾ. ਚੋ ਯੰਗ ਜੂਨ ਨੇ ਕਿਹਾ ਕਿ 9 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਪੀੜਤ ਹੋਣ ਦਾ ਸ਼ੱਕ ਬੇਹੱਦ ਘੱਟ ਹੁੰਦਾ ਹੈ। ਬੱਚੇ ਜ਼ਿਆਦਾਤਰ ਐਸਿਮਟੋਪਮੈਟਿਕ ਹੁੰਦੇ ਹਨ। ਯਾਨੀ ਇਨ੍ਹਾਂ ਵਿਚ ਕੋਰੋਨਾ ਦੇ ਲੱਛਣ ਨਹੀਂ ਦਿਖਦੇ। ਇਸ ਲਈ ਇਨ੍ਹਾਂ ਵਿਚ ਕੋਰੋਨਾ ਨੂੰ ਪਛਾਣਨ ਵਿਚ ਸ਼ੁਰੂਆਤੀ ਮੁਸ਼ਕਲਾਂ ਆਉਂਦੀਆਂ ਹਨ। ਡਾ. ਚੋ ਯੰਗ ਨੇ ਚਿਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਕਿਸੇ ਵੀ ਉਮਰ ਦੇ ਇਨਸਾਨ ਨੂੰ ਨਹੀਂ ਛੱਡ ਰਿਹਾ ਹੈ। ਉਹ ਹਰ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਘਰ ਵਿਚ ਰਹਿਣ ਨਾਲ ਵੀ ਤੁਸੀਂ ਸੁਰੱਖਿਅਤ ਨਹੀਂ ਰਹਿ ਸਕੇ। ਤੁਹਾਨੂੰ ਘਰ ਵਿਚ ਵੀ ਸਮਾਜਕ ਦੂਰੀ ਦਾ ਧਿਆਨ ਰੱਖਣਾ ਹੋਵੇਗਾ। ਬਚਾਅ ਦੇ ਸਾਰੇ ਤਰੀਕੇ ਅਪਣਾਉਣੇ ਹੋਣਗੇ। ਉਧਰ ਜਿਓਂਗ ਈਯੂਨ ਕੀਓਂਗ ਨੇ ਕਿਹਾ ਕਿ ਬੱਚੇ ਅਤੇ ਬਜ਼ੁਰਗ ਘਰ ਦੇ ਸਾਰੇ ਮੈਂਬਰਾਂ ਦੇ ਨਜ਼ਦੀਕ ਰਹਿੰਦੇ ਹ ਨ। ਇਸ ਲਈ ਇਨ੍ਹਾਂ ਦੇ ਪੀੜਤ ਹੋਣ ਦਾ ਸ਼ੱਕ ਵੀ ਜ਼ਿਆਦਾ ਵੱਧ ਜਾਂਦਾ ਹੈ।  ਅਜਿਹੇ ਵਿਚ ਇਨ੍ਹਾਂ ਦੋਵਾਂ ਸਮੂਹਾਂ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੈ।


cherry

Content Editor

Related News