ਹੁਣ ਅਮਰੀਕਾ ''ਚ ਬਿਨਾਂ ਮਾਸਕ ਦੇ ਬਾਹਰ ਘੁੰਮ ਸਕਦੇ ਹਨ ਲੋਕ

Wednesday, Apr 28, 2021 - 02:21 AM (IST)

ਨਿਊਯਾਰਕ-ਅਮਰੀਕਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਅਮਰੀਕੀਆਂ ਨੂੰ ਹੁਣ ਅਜਨਬੀਆਂ ਦੀ ਵੱਡੀ ਭੀੜ ਛੱਡ ਕੇ ਹੋਰ ਕਿਤੇ ਮਾਸਕ ਲਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਟੀਕਾ ਨਹੀਂ ਲਵਾਇਆ ਹੈ, ਉਹ ਵੀ ਕੁਝ ਸਥਿਤੀਆਂ ਨੂੰ ਛੱਡ ਕੇ ਮਾਸਕ ਲਾਏ ਬਿਨਾਂ ਬਾਹਰ ਜਾ ਸਕਦੇ ਹਨ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਆਮ ਜਨ-ਜੀਵਨ ਲਈ ਉਪਾਅ ਤਹਿਤ ਮੰਗਲਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਇਸ ਮਹਾਮਾਰੀ ਕਾਰਣ ਅਮਰੀਕਾ 'ਚ 5,70,000 ਲੋਕਾਂ ਦੀ ਜਾਨ ਗਈ ਹੈ।

ਇਹ ਵੀ ਪੜ੍ਹੋ-'ਭਾਰਤੀ ਬਿਨਾਂ ਕਾਰਣ ਜਾ ਰਹੇ ਹਸਪਤਾਲ, ਸਿਰਫ ਇਨ੍ਹਾਂ ਲੋਕਾਂ ਨੂੰ ਹੀ ਹੈ ਆਕਸੀਜਨ ਦੀ ਲੋੜ'

ਪਿਛਲੇ ਇਕ ਸਾਲ ਤੋਂ ਸੀ.ਡੀ.ਸੀ. ਅਮਰੀਕੀਆਂ ਨੂੰ ਬਾਹਰ ਜਾਣ 'ਤੇ ਕਿਸੇ ਵੀ ਹੋਰ ਵਿਅਕਤੀ ਤੋਂ 6 ਫੁੱਟ ਦੀ ਦੁਰੀ 'ਤੇ ਮਾਸਕ ਲਾਉਣ ਦੀ ਸਲਾਹ ਦਿੰਦਾ ਰਿਹਾ ਹੈ। ਸੀ.ਡੀ.ਸੀ. ਦੇ ਰੁਖ 'ਚ ਇਹ ਬਦਲਾਅ ਉਸ ਵੇਲੇ ਆਇਆ ਜਦ ਅਮਰੀਕਾ 'ਚ ਅੱਧੇ ਤੋਂ ਵਧੇਰੇ ਬਾਲਗਾਂ ਨੂੰ ਕੋਰੋਨਾ ਵਾਇਰਸ ਟੀਕੇ ਦੀ ਘਟੋ-ਘੱਟ ਇਕ ਖੁਰਾਕ ਲੱਗ ਚੁੱਕੀ ਹੈ ਅਤੇ ਇਕ ਤਿਹਾਈ ਤੋਂ ਵਧੇਰੇ ਦੀ ਪੂਰੀ ਤਰ੍ਹਾਂ ਨਾਲ ਟੀਕਾਕਰਣ ਕਰਵਾ ਚੁੱਕੇ ਹਨ।

ਇਹ ਵੀ ਪੜ੍ਹੋ-ਵਾਸ਼ਿੰਗਟਨ ਪੁਲਸ ਦੇ ਕੰਪਿਊਟਰ ਤੋਂ ਡਾਟਾ ਚੋਰੀ, ਹੈਕਰਾਂ ਨੇ ਸ਼ੁਰੂ ਕੀਤੀ ਬਲੈਕਮੇਲਿੰਗ

ਬਰਮਿੰਘਮ ਦੇ ਅਲਬਾਮਾ ਯੂਨੀਵਰਸਿਟੀ ਦੇ ਇਨਫੈਕਸ਼ਨ ਰੋਗ ਮਾਹਰ ਡਾ. ਮਾਇਕ ਸਾਗ ਨੇ ਇਸ ਬਦਲਾਅ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਆਜ਼ਾਦੀ ਦੀ ਵਾਪਸੀ ਹੈ। ਇਹ ਸਾਡਾ ਆਮ ਜਨ-ਜੀਵਨ ਵੱਲ ਪਰਤਣਾ ਹੈ। ਸੀ.ਡੀ.ਸੀ. ਮੁਤਾਬਕ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕੇ ਜਾਂ ਨਹੀਂ, ਅਜਿਹੇ ਲੋਕ ਜਦ ਬਾਹਰ ਇਕੱਲੇ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਜਾਂਦੇ ਹਨ, ਮੋਟਰਸਾਈਕਲ ਜਾਂ ਪੈਦਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਾਸਕ ਲਾਉਣ ਦੀ ਲੋੜ ਹੈ, ਉਹ ਪੂਰੀ ਤਰ੍ਹਾਂ ਟੀਕਾਕਰਣ ਕਰਵਾ ਚੁੱਕ ਹੋਰ ਲੋਕਾਂ ਨਾਲ ਬੰਦ ਆਡੀਟੋਰੀਅਮ 'ਚ ਬਿਨਾਂ ਮਾਸਕ ਲਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ-ਐਪਲ ਨੇ ਰਿਲੀਜ਼ ਕੀਤਾ iOS 14.5 , ਹੁਣ ਬਿਨਾਂ ਫੇਸ ਮਾਸਕ ਲਾਏ ਅਨਲਾਕ ਹੋਵੇਗਾ ਆਈਫੋਨ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News