ਇੰਗਲੈਂਡ 'ਚ 'ਮਸਤਾਨੇ' ਫ਼ਿਲਮ ਦੇਖਣ ਲਈ ਖੱਜਲ ਖੁਆਰ ਹੋ ਰਹੇ ਲੋਕ, ਸਿਨੇਮਾ ਘਰਾਂ ਵੱਲੋਂ ਮੰਗੇ ਜਾ ਰਹੇ ਪਾਸਪੋਰਟ

Monday, Aug 28, 2023 - 11:44 PM (IST)

ਇੰਗਲੈਂਡ 'ਚ 'ਮਸਤਾਨੇ' ਫ਼ਿਲਮ ਦੇਖਣ ਲਈ ਖੱਜਲ ਖੁਆਰ ਹੋ ਰਹੇ ਲੋਕ, ਸਿਨੇਮਾ ਘਰਾਂ ਵੱਲੋਂ ਮੰਗੇ ਜਾ ਰਹੇ ਪਾਸਪੋਰਟ

ਸਰਬਜੀਤ ਸਿੰਘ ਬਨੂੜ (ਲੰਡਨ): ਭਾਵੇਂ ਕਿ ਪੰਜਾਬੀ ਫ਼ਿਲਮ “ਮਸਤਾਨੇ” ਸਿਨੇਮਾ ਘਰਾਂ ਵਿਚ ਲਗਾਤਾਰ ਸਿੱਖ ਪਰਿਵਾਰਾਂ ਨੂੰ ਖਿੱਚਣ ਵਿਚ ਕਾਮਯਾਬ ਹੋ ਰਹੀ ਹੈ। ਇੰਗਲੈਂਡ ਦੇ ਸਾਰੇ ਸਿਨੇਮਾ ਘਰਾਂ ਵਿਚ ਲਗਾਤਾਰ ਟਿਕਟਾਂ  ਦੀ ਵਿਕਰੀ ਦੋ-ਦੋ ਹਫ਼ਤੇ ਦੀ ਖ਼ਤਮ ਹੋ ਚੁੱਕੀ ਹੈ ਪਰ ਸੈਂਸਰ ਬੋਰਡ ਦੀਆਂ ਹਦਾਇਤਾਂ 'ਤੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਿਨੇਮਾ ਵਾਲਿਆਂ ਵੱਲੋਂ ਫ਼ਿਲਮ ਵੇਖਣ ਦੀ ਮਨਾਹੀ ਕਾਰਨ ਫ਼ਿਲਮ ਵੇਖਣ ਆ ਰਹੇ ਪਰਿਵਾਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸਿਨੇਮਾ ਦੇ ਸਰੁਖਿੱਆ ਕਰਮਚਾਰੀ ਸਿੱਖ ਪਰਿਵਾਰਾਂ ਨੂੰ ਤੰਗ ਕਰ ਰਹੇ ਹਨ। ਸਿਨੇਮਾ ਵੇਖਣ ਵਾਲਿਆਂ ਨੂੰ  ਉਮਰ ਦੀ ਸ਼ਨਾਖ਼ਤ ਕਰਨ ਲਈ ਏਅਰ ਪੋਰਟ ਅਥਾਰਟੀ ਵਾਂਗੂ ਪਾਸਪੋਰਟ ਦੀ ਮੰਗ ਕਰ ਫ਼ਿਲਮ ਵੇਖਣ ਆਉਣ ਵਾਲਿਆਂ ਨੂੰ ਲਗਾਤਾਰ ਵਾਪਸ ਭੇਜ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਆਊਟਲੁੱਕ ਗਰੁੱਪ ਨੇ ਰਿਲੀਜ਼ ਕੀਤੀ 'ਸਿੱਖ ਐਂਡ ਮੋਦੀ' ਕਿਤਾਬ; ਭਾਜਪਾ ਪ੍ਰਧਾਨ ਨੱਡਾ ਨੇ ਕਹੀਆਂ ਇਹ ਗੱਲਾਂ

ਜ਼ਿਕਰਯੋਗ ਹੈ ਕਿ ਵਿਦੇਸ਼ੀ ਬੱਚੇ ਜਾਂ ਤਾਂ ਉਮਰ ਨਾਲੋਂ ਵਡੇਰੇ ਲੱਗਦੇ ਹਨ ਜਾਂ ਵਡੇਰੀ ਉਮਰ ਵਾਲੇ ਬਹੁਤ ਛੋਟੇ ਲੱਗਣ ਕਾਰਨ ਕਈ ਪਰਿਵਾਰਾਂ ਨੂੰ ਫ਼ਿਲਮ ਵੇਖਣ ਗਿਆਂ ਨੂੰ ਬਾਹਰ ਕੱਢਣ ਕਾਰਨ ਸਿਨੇਮਾ ਮੈਨੇਜਰ ਮੁਆਫ਼ੀ ਮੰਗਦੇ ਵੇਖੇ ਗਏ, ਪਰ ਉਨ੍ਹਾਂ ਨੂੰ ਫ਼ਿਲਮ ਵੇਖਣ ਤੋਂ ਮਨ੍ਹਾਂ ਕਰ ਦਿੱਤਾ ਗਿਆ। ਇਸ ਮੌਕੇ ਲੰਡਨ ਦੇ ਸਿਨੇਮਾ ਘਰਾਂ ਵਿਚ ਕੁਝ ਸਿੱਖ ਪਰਿਵਾਰਾਂ ਨੂੰ ਉਮਰਾਂ ਦੀ ਸ਼ਨਾਖ਼ਤ ਕਰਨ ਲਈ ਪਾਸਪੋਰਟ ਦੀ ਮੰਗ ਕੀਤੀ ਗਈ ਪਰ ਬਾਕੀ ਲੋਕ ਵੇਖਦੇ, ਹੱਸਦੇ ਅੰਦਰ ਲੰਘ ਗਏ। ਪਰਿਵਾਰ ਨੇ ਕਿਹਾ ਕਿ ਮਸਤਾਨੇ ਬਣਨ ਲਈ, ਰੂਹਾਨੀਅਤ ਦੇ ਨੇੜੇ ਹੋਣਾ ਬਹੁਤ ਜ਼ਰੂਰੀ ਹੈ ਪਰ ਇਹ ਲੋਕ ਤਾਂ ਫ਼ਿਲਮ ਦਾ ਆਨੰਦ ਲੈਣ ਆਏ ਹਨ। ਇੰਗਲੈਂਡ ਵਿਚ ਮਸਤਾਨੇ ਵੇਖਣ ਲਈ ਪਾਸਪੋਰਟ ਦੀ ਮੰਗ ਹੋਣ ਕਾਰਨ ਸਿੱਖਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਰ ਸਿਨੇਮਾ ਮਾਲਕ ਫ਼ਿਲਮ ਤੇ ਸੈਂਸਰ ਬੋਰਡ ਦੀ ਹਦਾਇਤ ਹੋਣ 'ਤੇ ਕੁਝ ਵੀ ਹੱਥ ਪੱਲਾ ਨਹੀਂ ਫੜਾਉਂਦੇ ਦਿਖਦੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News