ਕੈਨੇਡਾ ਦੇ ਮਿਊਜ਼ੀਅਮ ’ਚ ਹਿੰਦੂ ਦੇਵੀ ਦੇ ਅਪਮਾਨ ’ਤੇ ਭੜਕੇ ਲੋਕ, ਭਾਰਤੀ ਹਾਈ ਕਮਿਸ਼ਨ ਨੇ ਤੁਰੰਤ ਕੀਤੀ ਕਾਰਵਾਈ

Tuesday, Jul 05, 2022 - 03:35 PM (IST)

ਕੈਨੇਡਾ ਦੇ ਮਿਊਜ਼ੀਅਮ ’ਚ ਹਿੰਦੂ ਦੇਵੀ ਦੇ ਅਪਮਾਨ ’ਤੇ ਭੜਕੇ ਲੋਕ, ਭਾਰਤੀ ਹਾਈ ਕਮਿਸ਼ਨ ਨੇ ਤੁਰੰਤ ਕੀਤੀ ਕਾਰਵਾਈ

ਇੰਟਰਨੈਸ਼ਨਲ ਡੈਸਕ– ਕੈਨੇਡਾ ਦੇ ਇਕ ਮਸ਼ਹੂਰ ਮਿਊਜ਼ੀਅਮ ’ਚ ਹਿੰਦੂ ਦੇਵੀ-ਦੇਵਤਿਆਂ ਦੇ ਗਲਤ ਚਿੱਤਰਣ ਤੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ’ਤੇ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।

ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਨੇ ਟੋਰਾਂਟੋ ’ਚ ਆਗਾ ਖ਼ਾਨ ਮਿਊਜ਼ੀਅਮ ’ਚ ਪ੍ਰਦਰਸ਼ਿਤ ਇਕ ਡਾਕੂਮੈਂਟਰੀ ਫ਼ਿਲਮ ‘ਕਾਲੀ’ ਦੇ ਪੋਸਟਰ ’ਤੇ ਵਿਵਾਦ ਤੋਂ ਬਾਅਦ ਪ੍ਰਬੰਧਕਾਂ ਤੋਂ ਸਾਰੀ ਭੜਕਾਊ ਸਮੱਗਰੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।

ਆਗਾ ਖ਼ਾਨ ਮਿਊਜ਼ੀਅਮ ’ਚ ਲੱਗਾ ਇਹ ਪੋਸਟਰ ਫ਼ਿਲਮ ਨਿਰਮਾਤਾ ਲੀਨਾ ਮਣੀਮੇਕਲਈ ਵਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕਰਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਪੋਸਟਰ ’ਚ ਦੇਵੀ ਕਾਲੀ ਦੇ ਰੂਪ ’ਚ ਤਿਆਰ ਇਕ ਮਹਿਲਾ ਨੂੰ ਸਿਗਰੇਟ ਪੀਂਦੇ ਦਿਖਾਇਆ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਨੇਪਾਲ 'ਚ ਵਾਪਰਿਆ ਬੱਸ ਹਾਦਸਾ, 9 ਲੋਕਾਂ ਦੀ ਮੌਤ, 40 ਲੋਕ ਸਨ ਸਵਾਰ

ਇਕ ਬਿਆਨ ’ਚ ਹਾਈ ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ’ਚ ਹਿੰਦੂ ਭਾਈਚਾਰੇ ਦੇ ਨੇਤਾਵਾਂ ਤੋਂ ਆਗਾ ਖ਼ਾਨ ’ਚ ‘ਅੰਡਰ ਦਿ ਟੈਂਟ’ ਯੋਜਨਾ ਦੇ ਹਿੱਸੇ ਦੇ ਰੂਪ ’ਚ ਪ੍ਰਦਰਸ਼ਿਤ ਇਕ ਫ਼ਿਲਮ ਦੇ ਪੋਸਟਰ ’ਤੇ ਹਿੰਦੂ ਦੇਵਤਾਵਾਂ ਦੇ ਅਪਮਾਨਜਨਕ ਚਿੱਤਰਣ ਬਾਰੇ ਸ਼ਿਕਾਇਤਾਂ ਮਿਲੀਆਂ ਹਨ।

ਉਨ੍ਹਾਂ ਕਿਹਾ ਕਿ ਕਈ ਹਿੰਦੂ ਭਾਈਚਾਰਕ ਸੰਗਠਨਾਂ ਵਲੋਂ ਕਾਰਵਾਈ ਦੀ ਮੰਗ ਤੋਂ ਬਾਅਦ ਭਾਰਤੀ ਹਾਈ ਕਮਿਸ਼ਨ ਨੇ ਕੈਨੇਡਾ ’ਚ ਅਧਿਕਾਰੀਆਂ ਨਾਲ ਸੰਪਰਕ ਤੋਂ ਬਾਅਦ ਪ੍ਰੋਗਰਾਮ ਦੇ ਪ੍ਰਬਧੰਕਾਂ ਨੂੰ ਅਜਿਹੀ ਸਾਰੀ ਭੜਕਾਊ ਸਮੱਗਰੀ ਨੂੰ ਹਟਾਉਣ ਦੀ ਬੇਨਤੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News