ਅਮਰੀਕਾ ''ਚ ਦਿਸਿਆ ''ਉੱਡਣ ਖਟੋਲਾ'', ਪੈਂਟਾਗਨ ਨੇ ਵੀਡੀਓ ਜਾਰੀ ਕਰ ਕੀਤਾ ਦਾਅਵਾ
Tuesday, Apr 28, 2020 - 07:16 PM (IST)
ਵਾਸ਼ਿੰਗਟਨ- ਏਲੀਅਨਜ਼ ਅਤੇ ਅਣ-ਆਈਡੈਂਟੀਫਾਈਡ ਲਾਇੰਗ ਆਬਜੈਕਟ (ਯੂ.ਐੱਫ.ਓ.) ਨੂੰ ਲੈ ਕੇ ਹਮੇਸ਼ਾ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਕਈ ਤਰ੍ਹਾਂ ਦੇ ਕਿਆਸ ਲਗਾਏ ਜਾਂਦੇ ਹਨ ਪਰ ਅੱਜ ਤੱਕ ਕਿਸੇ ਦੇ ਵੀ ਦਾਅਵੇ ਦੀ ਪੁਸ਼ਟੀ ਨਹੀਂ ਹੋਈ ਹੈ। ਸਾਲਾਂ ਤੋਂ ਆਸਮਾਨ 'ਚ ਉੱਡਣ ਖਟੋਲਾ ਦੇਖੇ ਜਾਣ ਦਾ ਦਾਅਵਾ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਅਮਰੀਕਾ ਨੇ ਖੁਦ ਉੱਡਣ ਖਟੋਲਾ ਦੇਖੇ ਜਾਣ ਦਾ ਦਾਅਵਾ ਕੀਤਾ ਹੈ।
ਦਰਅਸਲ ਪੈਂਟਾਗਨ ਨੇ ਇਸ ਦਾ ਵੀਡੀਓ ਜਾਰੀ ਕਰ ਕੇ ਦਾਅਵਾ ਕੀਤਾ ਹੈ। ਅਮਰੀਕਾ ਦੇ ਰੱਖਿਆ ਵਿਭਾਗ ਨੇ ਇਸ ਵੀਡੀਓ 'ਚ ਉੱਡਣ ਖਟੋਲਾ (ਯੂ.ਐੱਫ.ਓ.) ਦੇਖੇ ਜਾਣ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੀਡੀਓ ਨੂੰ ਅਮਰੀਕੀ ਜਲ ਸੈਨਾ ਦੇ ਪਾਇਲਟਾਂ ਨੇ ਰਿਕਾਰਡ ਕੀਤਾ ਹੈ। ਪੈਂਟਾਗਨ ਨੇ ਇਸ ਵੀਡੀਓ 'ਚ ਉੱਡਦੀਆਂ ਨਜ਼ਰ ਆ ਰਹੀਆਂ ਚੀਜ਼ਾਂ ਨੂੰ ਯੂ.ਐੱਫ.ਓ. ਕਰਾਰ ਦਿੱਤਾ ਹੈ। ਹਾਲਾਂਕਿ ਇਹ ਵੀਡੀਓ ਸਾਲ 2004 ਅਤੇ 2015 ਦੇ ਦੱਸੇ ਜਾ ਰਹੇ ਹਨ। ਵੀਡੀਓ ਨਵੇਂ ਨਹੀਂ ਸਗੋਂ ਪੁਰਾਣੇ ਹਨ ਅਤੇ ਇਨਾਂ 'ਚੋਂ 2 ਨੂੰ ਨਿਊਯਾਰਕ ਟਾਈਮਜ਼ ਨੇ 2017 'ਚ ਆਪਣੀ ਖਬਰ 'ਚ ਪ੍ਰਕਾਸ਼ਿਤ ਕੀਤਾ ਸੀ। 2019 'ਚ ਪੈਂਟਾਗਨ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਪੂਰੀ ਤਰਾਂ ਨਾਲ ਇਨਾਂ ਨੂੰ ਰੀਵਿਊ ਕਰਨ ਤੋਂ ਬਾਅਦ ਜਾਰੀ ਕੀਤਾ।