ਪੈਂਟਾਗਨ ਨੇ ਭਾਰਤ ਦੇ ਏਸੈੱਟ ਪ੍ਰੀਖਣ ਦਾ ਕੀਤਾ ਬਚਾਅ, ਕਿਹਾ ਦੇਸ਼ ਪੁਲਾੜ ’ਚ ਖਤਰਿਆਂ ਤੋਂ ਚਿੰਤਤ
Friday, Apr 12, 2019 - 06:15 PM (IST)

ਵਾਸ਼ਿੰਗਟਨ (ਭਾਸ਼ਾ)–ਪੈਂਟਾਗਨ ਨੇ ਉਪ ਗ੍ਰਹਿ ਵਿਰੋਧੀ ਮਿਜ਼ਾਈਲ ਪ੍ਰੀਖਣ ਸੰਸਥਾਵਾਂ ਹਾਸਲ ਕਰਨ ਲਈ ਭਾਰਤ ਦਾ ਬਚਾਅ ਕਰਦੇ ਹੋਏ ਕਿਹਾ ਕਿ ਭਾਰਤ ਪੁਲਾੜ ’ਚ ਪੇਸ਼ ਆ ਰਹੇ ਖਤਰਿਆਂ ਤੋਂ ਚਿੰਤਤ ਹੈ। ਗੌਰਤਲਬ ਹੈ ਕਿ ਭਾਰਤ ਨੇ 27 ਮਾਰਚ ਨੂੰ ਜ਼ਮੀਨ ਤੋਂ ਪੁਲਾੜ ’ਚ ਮਾਰ ਕਰਨ ਵਾਲੀ ਮਿਜ਼ਾਈਲ ਨਾਲ ਆਪਣੇ ਇਕ ਉਪ ਗ੍ਰਹਿ ਨੂੰ ਡੇਗਣ ਦੇ ਨਾਲ ਹੀ ਇਤਿਹਾਸਕ ਉਪਲੱਬਧੀ ਹਾਸਲ ਕਰ ਲਈ ਸੀ। ਇਸ ਪ੍ਰੀਖਣ ਦੇ ਨਾਲ ਹੀ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਭਾਰਤ ਏਸੈੱਟ ਸਮਰਥਾਵਾਂ ਵਾਲਾ ਚੌਥਾ ਦੇਸ਼ ਬਣ ਗਿਆ। ਅਮਰੀਕੀ ਡਿਪਲੋਮੈਟਿਕ ਕਮਾਨ ਦੇ ਕਮਾਂਡਰ ਜਨਰਲ ਜਾਨ ਹੀ ਹਿਤੇਨ ਨੇ ਵੀਰਵਾਰ ਨੂੰ ਸੈਨੇਟ ਦੀ ਸ਼ਕਤੀਸ਼ਾਲੀ ਹਥਿਆਰਬੰਦ ਸੇਵਾ ਕਮੇਟੀ ਨੂੰ ਕਿਹਾ ‘ਭਾਰਤ ਨੇ ਏਸੈੱਟ ਪ੍ਰੀਖਣ ਇਸ ਲਈ ਕੀਤਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਉਹ ਪੁਲਾੜ ਤੋਂ ਆਪਣੇ ਦੇਸ਼ ਦੇ ਸਾਹਮਣੇ ਪੇਸ਼ ਆ ਰਹੇ ਖਤਰਿਆਂ ਨੂੰ ਲੈ ਕੇ ਚਿੰਤਤ ਹੈ।