ਪੇਂਪਾ ਸੇਰਿੰਗ ਨੇ ਚੁੱਕੀ ਜਲਾਵਤਨ ਤਿੱਬਤ ਸਰਕਾਰ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ
Friday, May 28, 2021 - 11:14 AM (IST)
ਮੈਕਲੋਡਗੰਜ਼ (ਧਰਮਸ਼ਾਲਾ)- ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀ. ਟੀ. ਏ.) ਪ੍ਰਧਾਨ ਅਤੇ ਨਵੇਂ ‘ਸਿਕਓਂਗ’ ਪੇਂਪਾ ਸੇਰਿੰਗ (54) ਨੇ ਵੀਰਵਾਰ ਨੂੰ ਜਲਾਵਤਨ ਤਿੱਬਤ ਸਰਕਾਰ ਦੇ ਪ੍ਰਧਾਨ ਅਹੁਦੇ ਦੀ ਸਹੁੰ ਚੁੱਕੀ। ਸੇਰਿੰਗ ਨੂੰ ਤਿੱਬਤ ਦੇ ਸਰਬ ਉੱਚ ਨਿਆਇਕ ਕਮਿਸ਼ਨਰ ਸੋਨਮ ਨੋਰਬੂ ਡਾਗਪੋ ਨੇ ਸਾਬਕਾ ਸਿਕਓਂਗ ਤੇ ਪ੍ਰਧਾਨ ਮੰਤਰੀ ਡਾ. ਲੋਬਸੰਗ ਸਾਂਗੇ ਅਤੇ ਅਧਿਆਤਮਕ ਧਰਮਗੁਰੂ ਦਲਾਈਲਾਮਾ ਦੀ ਹਾਜ਼ਰੀ ’ਚ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ।
ਸਮਾਗਮ ’ਚ ਸਿਰਫ ਪੰਜ ਲੋਕ ਹੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਤਿੱਬਤੀ ਸ਼ਾਸਨ ਵਿਵਸਥਾ ’ਚ ਸਿਕਓਰ ਦਾ ਅਹੁਦਾ ਰਾਸ਼ਟਰਪਤੀ ਦੇ ਬਰਾਬਰ ਮੰਨਿਆ ਜਾਂਦਾ ਹੈ। ਸੇਰਿੰਗ ਨੇ ਸਹੁੰ ਚੁੱਕਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਪਹਿਲ ਹਮੇਸ਼ਾ ਵਾਂਗ ਚੀਨ-ਤਿੱਬਤ ਸੰਘਰਸ਼ ਨੂੰ ਹੱਲ ਕਰਨਾ ਹੀ ਰਹੇਗਾ।