ਜਨਤਕ ਥਾਂ ''ਤੇ ਅਸ਼ਲੀਲ ਹਰਕਤਾਂ ਕਰਨ ਵਾਲੇ ਭਾਰਤੀ ਨੂੰ ਜੁਰਮਾਨਾ

05/26/2017 4:01:41 PM

ਰੋਮ/ਇਟਲੀ (ਕੈਂਥ)— ਜਨਤਕ ਥਾਂ 'ਤੇ ਇਕ ਵਿਅਕਤੀ ਅਸ਼ਲੀਲ ਹਰਕਤਾਂ ਕਰਦੇ ਇਕ ਵਿਅਕਤੀ ਨੂੰ ਪੁਲਸ ਨੇ ਜੁਰਮਾਨਾ ਲਗਾਇਆ। ਮਿਲੀ ਜਾਣਕਾਰੀ ਅਨੁਸਾਰ ਸਬਾਊਦੀਆ ਦੇ ਜਨਤਕ ਪਾਰਕ ਵਿਚ ਇਕ ਭਾਰਤੀ ਵਿਅਕਤੀ ਨੇ ਅਜਿਹੀ ਹਰਕਤ ਕੀਤੀ ਕਿ ਜਿਸ ਨਾਲ ਉੱਥੇ ਪਾਰਕ ਵਿਚ ਟਹਿਲ ਰਹੇ ਲੋਕਾਂ 'ਚੋਂ ਕਿਸੇ ਨੇ ਪੁਲਸ ਨੂੰ ਫੋਨ ਕਰਕੇ ਬੁਲਾਇਆ। ਇਹ ਸ਼ਿਕਾਇਤ ਇਕ 38 ਸਾਲਾ ਭਾਰਤੀ ਵਿਅਕਤੀ ਖਿਲਾਫ ਕੀਤੀ ਗਈ ਸੀ। ਜਨਤਕ ਪਾਰਕ ਵਿਚ ਅਸ਼ਲੀਲ ਹਰਕਤ ਨੂੰ ਅੰਜਾਮ ਦੇਣ ਦੇ ਜੁਰਮ ਵਿਚ ਪੁਲਸ ਨੇ ਮੌਕੇ 'ਤੇ ਹੀ ਇਸ ਭਾਰਤੀ ਨੂੰ ਕਾਬੂ ਕਰ ਲਿਆ। ਇਹ ਦੋਸ਼ੀ ਭਾਰਤੀ ਪਾਰਕ ਦੇ ਇਕ ਬੈਂਚ 'ਤੇ ਬੈਠਾ ਸੀ ਅਤੇ ਅਸ਼ਲੀਲ ਹਰਕਤਾਂ ਕਰਦੇ ਵਿਅਕਤੀ ਤੁਰੰਤ ਪੁਲਸ ਮੌਕੇ 'ਤੇ ਹੀ ਫੜ ਲਿਆ। ਪੁਲਸ ਨੇ ਉਸ ਸਮੇਂ ਜਨਤਕ ਸਥਾਨ 'ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਸਬਾਊਦੀਆ ਦੇ ਵਸਨੀਕ 38 ਸਾਲਾ ਭਾਰਤੀ ਨੂੰ ਭਾਰੀ ਜੁਰਮਾਨਾ ਕੀਤਾ।


Related News