ਅਮਰੀਕਾ ਦੀ ਹਾਊਸ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਨੂੰ ਜੇਲ੍ਹ, ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ’ਚ ਹੋਈ ਸਜ਼ਾ
Thursday, Aug 25, 2022 - 06:26 PM (IST)
ਵਾਸ਼ਿੰਗਟਨ (ਅਨਸ)- ਅਮਰੀਕੀ ਹਾਊਸ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਹੈ। ਜਾਣਕਾਰੀ ਮੁਤਾਬਕ, ਨੈਨਸੀ ਪੇਲੋਸੀ ਦੇ ਪਤੀ ਨੂੰ 5 ਦਿਨ ਜੇਲ੍ਹ ਅਤੇ 3 ਸਾਲ ਦੀ ਪ੍ਰੋਬੇਸ਼ਨ ਦੀ ਸਜ਼ਾ ਸੁਣਾਈ ਗਈ ਹੈ। ਦੱਸ ਦਈਏ ਕਿ ਮਈ 2022 ਵਿਚ ਨੈਨਸੀ ਪੇਲੋਸੀ ਦੇ ਪਤੀ ਪਾਲ ਪੇਲੋਸੀ ਨੂੰ ਨਾਪਾ ਕਾਊਂਟੀ ਸ਼ਹਿਰ ਯਾਉਂਟਵਿਲੇ ਵਿਚ ਹੋਏ ਕਾਰ ਹਾਦਸੇ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ’ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਲੱਗਾ ਸੀ।
ਇਹ ਵੀ ਪੜ੍ਹੋ: ਅਮਰੀਕੀ ਜੇਲ੍ਹ ਚ ਵਾਰਡਨ ਨੇ ਮਹਿਲਾ ਕੈਦੀਆਂ ਦਾ ਜਿਊਣਾ ਕੀਤਾ ਔਖਾ, ਖਿੱਚਦਾ ਸੀ ਅਸ਼ਲੀਲ ਤਸਵੀਰਾਂ
ਗ੍ਰਿਫ਼ਤਾਰੀ ਤੋਂ ਬਾਅਦ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣ ਦੇ ਦੋਸ਼ ਦੀ ਜਾਂਚ ਕੀਤੀ ਗਈ, ਜਿਸ 'ਚ ਪਤਾ ਲੱਗਾ ਕਿ ਉਨ੍ਹਾਂ ਦੇ ਖੂਨ 'ਚ ਸ਼ਰਾਬ ਦੀ ਮਾਤਰਾ 0.08 ਫੀਸਦੀ ਹੈ, ਜਿਸ ਤੋਂ ਬਾਅਦ ਜਾਂਚ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਸੀ, ਜਿਸ ਨੂੰ ਅਦਾਲਤ ਨੇ ਸਹੀ ਠਹਿਰਾਇਆ ਹੈ।
ਜਾਣਕਾਰੀ ਅਨੁਸਾਰ ਮਈ 2022 ਦੌਰਾਨ ਨਾਪਾ ਕਾਉਂਟੀ ਵਿੱਚ ਪਾਲ ਪੇਲੋਸੀ ਦੀ ਕਾਰ ਦੀ ਇੱਕ ਜੀਪ ਨਾਲ ਟੱਕਰ ਹੋ ਗਈ ਸੀ। ਪੁਲਸ ਮੁਤਾਬਕ ਹਾਦਸੇ ਦੌਰਾਨ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਇਸ ਤੋਂ ਬਾਅਦ ਮੁੱਢਲੀ ਜਾਂਚ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਗੱਡੀ ਚਲਾਉਣ ਦੀ ਗੱਲ ਸਾਹਮਣੇ ਆਈ ਸੀ। ਮਨਪਾ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਜਾਂਚ ਦੌਰਾਨ ਖੂਨ ਵਿੱਚ ਸ਼ਰਾਬ ਦੀ ਮਾਤਰਾ 0.082 ਫ਼ੀਸਦੀ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ: ਹੁਣ ਫਿਨਲੈਂਡ ਦੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਟੌਪਲੈੱਸ ਔਰਤਾਂ ਦੀ ਫੋਟੋ ਹੋਈ ਵਾਇਰਲ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।